ਜਲੰਧਰ. ਸ਼ਹਿਰ ਵਿੱਚ ਕੋੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸੇ ਕਰਕੇ ਹੁਣ ਪ੍ਰਸ਼ਾਸਨ ਨੇ ਜਲੰਧਰ ਦੇ 6 ਹੋਟਲਾਂ ਨੂੰ ਅਲੱਗ-ਅਲੱਗ ਕੁਆਰੰਟੀਨ ਸੈਂਟਰ ਵਿਚ ਤਬਦੀਲ ਕਰ ਦਿੱਤਾ ਹੈ। ਇੱਥੇ ਇਹ ਧਿਆਨਯੋਗ ਹੈ ਕਿ ਸ਼ਹਿਰ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਮਰੀਜਾਂ ਦੀ ਗਿਣਤੀ ਹੁਣ ਜਲੰਧਰ ਵਿੱਚ 170 ਦੇ ਨਜ਼ਦੀਕ ਪਹੁੰਚ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਦੀ ਸੁੱਰਖਿਆ ਨੂੰ ਧਿਆਨ ਵਿੱਚ ਰੱਖਦੀਆਂ ਹੋਇਆਂ ਸ਼ਹਿਰ ਦੇ 6 ਹੋਟਲਾਂ ਨੂੰ ਕਵਾਰੰਟੀਨ ਸੈਂਟਰ ਵਿੱਚ ਤਬਦੀਲ ਕੀਤਾ ਹੈ। ਜੋ ਇਕ ਵਧੀਆ ਫੈਸਲਾ ਹੈ।
ਸ਼ਹਿਰ ਦੇ 6 ਹੋਟਲ ਜੋ ਕਵਾਰੰਟੀਨ ਸੈਂਟਰ ਵਿੱਚ ਬਦਲੇ ਗਏ
ਡੇਜ਼ ਹੋਟਲ, ਜੋਤੀ ਚੋਕ
ਅੰਬੈਸਡਰ ਹੋਟਲ, ਜੀਟੀ ਰੋਡ, ਬੀ ਐਸਐਫ ਕਰਾਂਸਿਂਗ
ਓਸੀਸ ਇਨ ਓਕੇ ਟਾਵਰ, ਓਪੇਜ਼ੀਟ ਐਚਐਮਵੀ ਕਾਲਜ, ਨਜ਼ਦੀਕ ਸਬ ਵੇ ਨਿਊ ਗ੍ਰੇਨ ਮਾਰਕੀਟ
ਸੁਖ ਮਹਲ ਹੋਟਲ
ਰਮਾਡਾ ਐਨਕੋਰ ਹੋਟਲ
ਸਰੋਵਰ ਪੋਰਟੀਕੋ ਹੋਟਲ