ਜਲੰਧਰ, 28 ਅਕਤੂਬਰ | ਕਤਲ ਅਤੇ ਲੁੱਟ-ਖੋਹ ਦੇ ਮਾਮਲੇ ‘ਚ 11 ਸਾਲਾਂ ਤੋਂ ਭਗੌੜੇ ਮੁਲਜ਼ਮ ਨੂੰ ਰਾਜਪੁਰ ਥਾਣਾ ਪੁਲਿਸ ਨੇ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। SSP ਅਜੈ ਸਿੰਘ ਨੇ ਦੱਸਿਆ ਕਿ ਮਨਜੀਤ ਵਾਸੀ ਪਿੰਡ ਕਾਹਨਪੁਰ, ਥਾਣਾ ਮਕਸੂਦਾ, ਜ਼ਿਲ੍ਹਾ ਜਲੰਧਰ ਸਾਲ 2012 ‘ਚ ਕਤਲ ਅਤੇ ਲੁੱਟ-ਖੋਹ ਦੇ ਕੇਸ ‘ਚ ਭਗੌੜਾ ਹੋਇਆ ਸੀ।
ਅਦਾਲਤ ਵੱਲੋਂ ਮੁਲਜ਼ਮ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਤੇ ਕੁਰਕੀ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਮੁਲਜ਼ਮ ਪੁਲਿਸ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਮੁਲਜ਼ਮ ਜਲੰਧਰ ਦੀ ਇਕ ਫੈਕਟਰੀ ਵਿਚ ਕੰਮ ਕਰ ਰਿਹਾ ਸੀ।