ਮੋਗਾ ਦੇ ਨੌਜਵਾਨ ਤੋਂ ਸਊਦੀ ਵਿੱਚ ਹੋਇਆ ਐਕਸੀਡੈਂਟ, 10 ਲੱਖ ਜੁਰਮਾਨਾ ਨਾ ਦੇਣ ਕਰਕੇ 4 ਸਾਲ ਤੋਂ ਹੈ ਜੇਲ ਵਿੱਚ, ਹੁਣ ਐਨਆਰਆਈ ਨੇ ਇਕੱਠੇ ਕੀਤੇ 10 ਲੱਖ

0
3225

ਮੋਗਾ (ਤਨਮਯ) | ਰੋਜੀ-ਰੋਟੀ ਦੀ ਤਲਾਸ਼ ਵਿੱਚ ਮੋਗਾ ਦਾ ਇੱਕ ਨੌਜਵਾਨ ਚਾਰ ਸਾਲ ਪਹਿਲਾਂ ਸਊਦੀ ਗਿਆ ਸੀ। ਜਾਂਦੇ ਹੀ ਇੱਕ ਐਕਸੀਡੈਂਟ ਕਰਕੇ ਇੱਕ ਕਸ਼ਮੀਰੀ ਨੌਜਵਾਨ ਦੇ ਪੈਰ ਕੱਟੇ ਗਏ। ਮੋਗਾ ਦੇ ਨੌਜਵਾਨ ਨੂੰ 10 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ। ਜੁਰਮਾਨਾ ਨਾ ਹੋਣ ਕਰਕੇ ਚਾਰ ਸਾਲ ਤੋਂ ਉਹ ਜੇਲ ਵਿੱਚ ਬੰਦ ਹੈ।

ਪੀੜਤ ਦੀ ਮਾਂ ਬਲਜੀਤ ਕੌਰ ਨੇ ਦੱਸਿਆ- ਸਊਦੀ ਜਾਂਦਿਆਂ ਹੀ ਬੇਟੇ ਤੋਂ ਐਕਸੀਡੈਂਟ ਹੋ ਗਿਆ। ਇਸ ਵਿੱਚ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਪੈਰ ਕੱਟਣੇ ਪਏ। ਅਦਾਲਤ ਨੇ ਪੈਰ ਪਦਲੇ ਪੈਰ ਦੇਣ ਜਾਂ 50 ਹਜਾਰ ਸਊਦੀ ਰਿਆਲ ਦਾ ਜੁਰਮਾਨਾ ਲਗਾਇਆ ਸੀ। ਇਹ ਰਕਮ ਕਰੀਬ 10 ਲੱਖ ਰੁਪਏ ਬਣਦੀ ਹੈ। ਸਾਡੇ ਕੋਲ 10 ਲੱਖ ਰੁਪਏ ਨਾ ਹੋਣ ਕਰਕੇ ਬੇਟਾ ਜੇਲ ਵਿੱਚ ਬੰਦ ਹੈ।

ਬਾਹਰਲੇ ਮੁਲਕਾਂ ਵਿੱਚ ਰਹਿੰਦੇ ਐਨਆਰਆਈਜ਼ ਨੇ 10 ਲੱਖ ਰੁਪਏ ਇਕੱਠੇ ਕਰਕੇ ਅੱਜ ਪੀੜਤ ਪਰਿਵਾਰ ਨੂੰ ਦਿੱਤੇ। ਉਨ੍ਹਾਂ ਨੇ ਇਹ ਪੈਸੇ ਕਸ਼ਮੀਰੀ ਨੌਜਵਾਨ ਦੇ ਪਰਿਵਾਰ ਨੂੰ ਸੌਂਪ ਦਿੱਤੇ ਹਨ। ਹੁਣ ਕਾਗਜੀ ਕਾਰਵਾਈ ਤੋਂ ਬਾਅਦ ਨੌਜਵਾਨ ਦੀ ਰਿਹਾਈ ਹੋ ਜਾਵੇਗੀ।

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਪੈਸੇ ਲੈਣਾ ਨਹੀਂ ਸਨ ਚਾਹੁੰਦੇ ਪਰ ਅਦਾਲਤ ਦਾ ਫੈਸਲਾ ਮੰਨਦੇ ਹੋਏ ਪੈਸੇ ਲੈ ਰਹੇ ਹਨ।