ਹੁਸ਼ਿਆਰਪੁਰ ‘ਚ ਵਾਪਰਿਆ ਹਾਦਸਾ : ਕਾਰ ਅੱਗੇ ਪਸ਼ੂ ਆਉਣ ਕਾਰਨ ਨਹਿਰ ‘ਚ ਡਿੱਗੀ ਕਾਰ; ਲੋਕਾਂ ਨੇ ਇੰਝ ਬਚਾਈ ਫੌਜੀ ਦੀ ਜਾਨ

0
918

ਹੁਸ਼ਿਆਰਪੁਰ/ਦਸੂਹਾ, 27 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬੇਕਾਬੂ ਹੋ ਕੇ ਕਾਰ ਨਹਿਰ ਵਿਚ ਡਿੱਗ ਗਈ। ਜਾਣਕਾਰੀ ਦਿੰਦਿਆਂ ਕਾਰ ਚਾਲਕ ਵਿਕਰਾਂਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਘਗਵਾਲ ਤੋਂ ਦਾਤਾਰਪੁਰ ਜਾ ਰਿਹਾ ਸੀ ਕਿ ਮੋੜ ‘ਤੇ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗੀ। ਕਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਛੁੱਟੀ ਉਤੇ ਆਏ ਫੌਜੀ ਨਾਲ ਇਹ ਹਾਦਸਾ ਵਾਪਰਿਆ। ਗੱਡੀ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਕੰਟਰੋਲ ਵਿਗੜ ਗਿਆ।

ਦੱਸਿਆ ਜਾ ਰਿਹਾ ਹੈ ਕਿ ਫੌਜੀ ਛੁੱਟੀ ਉਤੇ ਆਇਆ ਹੋਇਆ ਸੀ। ਇਹ ਦੇਰ ਰਾਤ ਨੂੰ ਘਟਨਾ ਵਾਪਰੀ। ਲੋਕਾਂ ਨੇ ਬਹਾਦਰੀ ਨਾਲ ਕਾਰ ਨਹਿਰ ਵਿਚੋਂ ਕੱਢੀ ਤੇ ਕਾਰ ਚਾਲਕ ਦੀ ਜਾਨ ਨੂੰ ਬਚਾਇਆ। ਕਾਰ ਵਿਚ ਕਾਫੀ ਜ਼ਿਆਦਾ ਪਾਣੀ ਭਰ ਚੁੱਕਾ ਸੀ। ਉਨ੍ਹਾਂ ਕਿਹਾ ਕਿ ਨਹਿਰ ਕਿਨਾਰੇ ਕੋਈ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਲੋਕਾਂ ਨੇ ਕੜੀ ਮੁਸ਼ੱਕਤ ਨਾਲ ਗੱਡੀ ਨਹਿਰ ਵਿਚੋਂ ਬਾਹਰ ਕੱਢੀ।

Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)