ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਪਰ ਇਸ ਕਹਿਰ ਦੇ ਨਾਲ-ਨਾਲ ਕੋਰੋਨਾ ਦੇ ਮਰੀਜ਼ਾਂ ਦੀ ਠੀਕ ਹੋਣ ਦੀ ਰਫ਼ਤਾਰ ਵੀ ਵੱਧ ਰਹੀ ਹੈ। ਜ਼ਿਲ੍ਹੇ ਵਿਚ ਹੁਣ ਤੱਕ 2059 ਲੋਕ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ ਪਰ ਉਹਨਾਂ ਵਿਚੋਂ 1545 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜਲੰਧਰ ਵਿਚ 475 ਕੇਸ ਹੀ ਐਕਟਿਵ ਬਚੇ ਹਨ। ਇਹ ਜ਼ਿਲ੍ਹੇ ਲਈ ਰਾਹਤ ਭਰੀ ਖ਼ਬਰ ਹੈ ਕਿ ਹੁਣ ਸਿਰਫ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੇ ਸਿਵਲ ਹਸਪਤਾਲ ਵਿਚ 475 ਮਰੀਜ਼ਾਂ ਦੀ ਹੀ ਦੇਖ-ਰੇਖ ਹੋ ਰਹੀ ਹੈ।
ਕਿੱਥੇ ਕਿੰਨੇ ਨੇ ਮਰੀਜ਼
ਸਿਵਲ ਹਸਪਤਾਲ 65
ਸ਼ਾਹਕੋਟ -10
ਲੁਧਿਆਣੇ -13
ਪੀਜੀਆਈ ਚੰਡੀਗੜ੍ਹ – 1
ਮੈਮੋਰੀਅਲ ਸਕੂਲ – 155
ਹੋਮ ਕਵਾਰੰਟੀਨ – 63
ਮਿਲਟਰੀ ਹਸਪਤਾਲ – 45
ਪਟੇਲ ਹਸਪਤਾਲ – 6
ਐਨਐਚਐਸ – 6
ਕੈਪੀਟਲ – 6
ਪੀਮਸ – 3
ਜੌਹਲ ਹਸਪਤਾਲ – 3
ਜੋਸ਼ੀ ਹਸਪਤਾਲ – 1












































