ਅਬੋਹਰ, 20 ਜਨਵਰੀ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਅਨੂਪਗੜ੍ਹ ਸ਼ਹਿਰ ਦੀ ਨਹਿਰ ‘ਚੋਂ ਆਰੀਆ ਨਗਰ ਅਬੋਹਰ ਦੀ ਰਹਿਣ ਵਾਲੀ ਔਰਤ ਦੀ ਲਾਸ਼ ਸ਼ੱਕੀ ਹਾਲਤ ‘ਚ ਬਰਾਮਦ ਹੋਈ ਹੈ, ਜਿਸ ਦੇ ਸਿਰ ‘ਤੇ ਡੂੰਘੀਆਂ ਸੱਟਾਂ ਹਨ। ਮ੍ਰਿਤਕਾ 3 ਬੱਚਿਆਂ ਦੀ ਮਾਂ ਸੀ।
ਜਾਣਕਾਰੀ ਅਨੁਸਾਰ ਪੂਜਾ ਪਤਨੀ ਕ੍ਰਿਸ਼ਨਾ ਉਮਰ ਕਰੀਬ 40 ਸਾਲ ਵਾਸੀ ਆਰੀਆ ਨਗਰ ਨੇ ਦੱਸਿਆ ਕਿ ਉਸ ਦੀ ਪਤਨੀ ਹਲਵਾਈਆਂ ਨਾਲ ਮਜ਼ਦੂਰੀ ਦਾ ਕੰਮ ਕਰਦੀ ਸੀ। ਬੀਤੇ ਦਿਨ ਉਹ ਆਪਣੀ ਸਹੇਲੀ ਸੁਮਨ ਨਾਲ ਕੰਮ ਦੀ ਭਾਲ ਲਈ ਪਿੰਡ ਗਈ ਸੀ। ਜਿਥੋਂ ਉਹ ਸੁਮਨ ਦਾ ਮੋਬਾਇਲ ਲੈ ਕੇ ਕਿਤੇ ਚਲੀ ਗਈ। ਸ਼ਾਮ ਨੂੰ ਸੁਮਨ ਘਰ ਆਈ ਪਰ ਪੂਜਾ ਦਾ ਕੋਈ ਪਤਾ ਨਹੀਂ ਲੱਗਾ। ਸੁਮਨ ਦੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਹ ਪੂਜਾ ਬਾਰੇ ਕੁਝ ਨਹੀਂ ਜਾਣਦੀ।
ਥਾਣਾ ਸਿਟੀ 2 ਦੀ ਪੁਲਿਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਅਨੂਪਗੜ੍ਹ ਦੀ ਨਹਿਰ ਵਿਚੋਂ ਪੂਜਾ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਹਰਪ੍ਰੀਤ ਨਾਲ ਗੱਲ ਕਰਨ ‘ਤੇ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਰਾਜਸਥਾਨ ਪੁਲਿਸ ਤੋਂ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ, ਜਦਕਿ ਪਰਿਵਾਰਕ ਮੈਂਬਰਾਂ ਨੇ ਇਥੇ ਵੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ, ਜਿਸ ਕਾਰਨ ਉਥੋਂ ਦੀ ਪੁਲਿਸ ਪੂਰੀ ਕਾਰਵਾਈ ਕਰ ਰਹੀ ਹੈ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)