ਜਲੰਧਰ. ਆਮ ਆਦਮੀ ਪਾਰਟੀ ਦਿੱਲੀ ‘ਚ ਮੁੜ ਜਿੱਤ ਦਰਜ ਕਰਨ ਦੇ ਨੇੜੇ ਹੈ। ਅਰਵਿੰਦ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣ ਸਕਦੇ ਹਨ। ਦੁਪਹਿਰ ਤੱਕ ਦੇ ਅੰਕੜਿਆਂ ਮੁਤਾਬਿਕ 70 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ 57 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਬੀਜੇਪੀ ਸਿਰਫ 13 ਸੀਟਾਂ ਅਤੇ ਕਾਂਗਰਸ ਕਿਸੇ ਸੀਟ ਤੋਂ ਵੀ ਅੱਗੇ ਨਹੀਂ ਹੈ।
ਆਪ ਦੀ ਜਿੱਤ ਦਾ ਜਸ਼ਨ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹੋ ਰਿਹਾ ਹੈ। ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹੀ ਸਟੇਟ ਹੈ ਜਿਸ ‘ਚ ਆਪ ਦੇ ਸੱਭ ਤੋਂ ਜ਼ਿਆਦਾ ਐਮਐਲਏ ਜਿੱਤੇ ਸਨ। ਜਲੰਧਰ ‘ਚ ਸਵੇਰ ਤੋਂ ਹੀ ਆਪ ਦੇ ਵਰਕਰ ਖੁਸ਼ੀ ਮਨਾ ਰਹੇ ਹਨ। ਜਲੰਧਰ ਦੇ ਆਪ ਦੇ ਪ੍ਰਧਾਨ ਡਾਕਟਰ ਸ਼ਿਵ ਦਿਆਲ ਮਾਲੀ ਨੇ ਕਿਹਾ ਕਿ ਜਨਤਾ ਨੇ ਪਿਛਲੇ ਪੰਜ ਸਾਲ ਦਾ ਆਪ ਦਾ ਕੰਮ ਵੇਖਿਆ ਹੈ ਅਤੇ ਉਸੇ ਹਿਸਾਬ ਨਾਲ ਵੋਟ ਕੀਤਾ ਹੈ। ਇਸ ਦਾ ਅਸਰ ਪੰਜਾਬ ਦੀਆਂ 2022 ਦੀਆਂ ਚੋਣਾਂ ‘ਚ ਵੀ ਹੋਵੇਗਾ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।