ਦਿੱਲੀ ਚੋਣਾਂ : ‘ਆਪ’ ਦੀ ਹੋਈ ਦਿੱਲੀ, ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਕਿਹਾ – ਆਈ ਲਵ ਯੂ

0
437

ਪਟਪੜਗੰਜ ਸੀਟ ਤੇ ਕੜੀ ਟੱਕਰ ਤੋਂ ਬਾਅਦ ਮਨੀਸ਼ ਸਿਸੋਦਿਆ ਨੇ ਭਾਜਪਾ ਉਮੀਦਵਾਰ ਨੂੰ ਹਰਾਇਆ

ਨਵੀਂ ਦਿੱਲੀ. ਦਿੱਲੀ ਚੋਣਾਂ ਸੰਬੰਧੀ ਹੁਣ ਤਕ ਮਿਲੇ ਰੁਝਾਨਾਂ ਮੁਤਾਬਿਕ ਆਮ ਆਦਮੀ ਪਾਰਟੀ 46 ਸੀਟਾਂ ਜਿੱਤ ਚੁੱਕੀ ਹੈ। ਭਾਜਪਾ 7 ਸੀਟਾਂ ਤੇ ਸਿਮਟਦੀ ਨਜ਼ਰ ਆ ਰਹੀ ਹੈ ਅਤੇ ਹੁਣ ਤੱਕ ਭਾਜਪਾ ਇਕ ਸੀਟ ਹੀ ਜਿੱਤੀ ਹੈ। ਬਾਕੀ ਸੀਟਾਂ ਤੇ ਕਾਉਂਟਿੰਗ ਚੱਲ ਰਹੀ ਹੈ। ਆਪ ਨੇਤਾ ਕੇਜਰੀਵਾਲ ਨੇ ਇਸ ਜਿੱਤ ਨੂੰ ਦਿੱਲੀ ਵਾਸਿਆਂ ਦੀ ਜਿੱਤ ਕਿਹਾ ਤੇ ਉਹਨਾਂ ਨੇ ਕਿਹਾ, ਦਿੱਲੀ ਵਾਲੋ ‘ਆਈ ਲਵ ਯੂ’ ਆਪਣੇ ਗਜਬ ਕਰ ਦਿਆ ਹੈ।

ਆਪ ਨੇਤਾ ਮਨੀਸ਼ ਸਿਸੋਦੀਆ ਨੇ ਦਿੱਲੀ ਦੀ ਪਟਪੜਗੰਜ ਵਿਧਾਨ ਸਭਾ ਸੀਟ ‘ਤੇ ਕਾਂਟੇ ਦੀ ਟੱਕਰ ਤੋਂ ਬਾਅਦ ਮੁਕਾਬਲਾ ਜਿੱਤ ਲਿਆ ਹੈ। ਚੋਣ ਕਮਿਸ਼ਨ ਦੇ ਤਾਜ਼ਾ ਆਂਕੜਿਆਂ ਮੁਤਾਬਿਕ ਮਨੀਸ਼ ਸਿਸੋਦੀਆ 59,589 ਵੋਟਾਂ ਨਾਲ ਜੇਤੂ ਰਹੇ। ਉਹਨਾਂ ਦੇ ਖਿਲਾਫ ਭਾਜਪਾ ਦੇ ਰਵਿੰਦਰ ਸਿੰਘ ਨੇਗੀ ਨੇ 57,516 ਵੋਟਾਂ ਪ੍ਰਾਪਤ ਕੀਤੀਆਂ, ਜਦਕਿ ਕਾਂਗਰਸ ਉਮੀਦਵਾਰ 2332 ਵੋਟਾਂ ਨਾਲ ਤੀਜੇ ਸਥਾਨ ‘ਤੇ ਰਿਹਾ। ਸਿਸੋਦੀਆ ਕੁਝ ਸਮੇਂ ਪਹਿਲਾਂ ਤੱਕ ਲਗਭਗ 1400 ਵੋਟਾਂ ਨਾਲ ਪਿੱਛੇ ਸੀ। ਇਸ ਸੀਟ ਤੇ ਭਾਜਪਾ ਅਤੇ ‘ਆਪ’ ਵਿਚਕਾਰ ਬਹੁਤ ਨਜ਼ਦੀਕੀ ਲੜਾਈ ਹੋਈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।