ਆਪ ਵਿਧਾਇਕ ਨੇ ਪਿਤਾ ਦੇ ਜ਼ਹਿਰ ਨਿਗਲਣ ਦੀਆਂ ਖਬਰਾਂ ਨੂੰ ਨਕਾਰਿਆ, ਕਿਹਾ- ਹਾਰਟ ਪ੍ਰਾਬਲਮ ਕਰਕੇ ਕਰਵਾਇਆ ਸੀ ਦਾਖਲ

0
1102

ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਵੱਲੋਂ ਵੀਰਵਾਰ ਨੂੰ ਸਲਫਾਸ ਨਿਗਲਣ ਦੀ ਖਬਰ ਸਾਹਮਣੇ ਆਈ ਹੈ। ਇਸ ਨੂੰ ਲੈ ਕੇ MLA ਉਗੋਕੇ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਦੀ ਹਾਰਟ ਬੀਟ ਕਾਫੀ ਘੱਟ ਹੋਣ ਕਰਕੇ ਉਨ੍ਹਾਂ ਨੂੰ ਹਾਰਟ ਸਬੰਧੀ ਸਮੱਸਿਆ ਆਇਆ ਹੈ ਇਸ ਲਈ ਉਨ੍ਹਾਂ ਨੂੰ DMC, Hero Heart ਵਿੱਚ ਦਾਖਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ।

ਉਥੇ ਹੀ ਉਗੋਕੇ ਦੇ ਪਰਿਵਾਰਕ ਮੈਂਬਰਾਂ ਨੇ ਵੀ ਦਰਸ਼ਨ ਸਿੰਘ ਦੇ ਜ਼ਹਿਰ ਨਿਗਲਣ ਦੀਆਂ ਖਬਰਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ MLA ਦੇ ਪਿਤਾ ਨੇ ਗਲਤ ਦਵਾਈ ਖਾ ਲਈ, ਜਿਸ ਕਰਕੇ ਉਨ੍ਹਾਂ ਦੀ ਤਬੀਅਤ ਵਿਗੜ ਗਈ। ਬਾਕੀ ਉਨ੍ਹਾਂ ਦੇ ਕੋਈ ਜ਼ਹਿਰੀਲੀ ਚੀਜ਼ ਨਿਗਲਣ ਦੀ ਗੱਲ ਗਲਤ ਹੈ।

ਦਰਸ਼ਨ ਸਿੰਘ ਦੀ ਪਤਨੀ ਬਲਦੇਵ ਕੌਰ ਨੇ ਕਿਹਾ ਕਿ ਜ਼ਹਿਰੀਲੀ ਚੀਜ਼ ਨਿਗਲਣ ਵਰਗੀ ਕੋਈ ਗੱਲ ਨਹੀਂ ਹੈ। ਦਰਅਸਲ ਉਨ੍ਹਾਂ ਦੇ ਪਤੀ ਨੂੰ ਸ਼ੂਗਰ ਹੈ। ਅੱਜ ਸਵੇਰੇ ਜਦੋਂ ਉਨ੍ਹਾਂ ਨੇ ਦਵਾਈ ਖਾਣੀ ਸੀ ਤਾਂ ਗਲਤੀ ਨਾਲ ਦੂਜੀ ਦਵਾਈ ਖਾ ਲਈ ਜਿਸ ਕਰਕੇ ਉਨ੍ਹਾਂ ਦੀ ਤਬੀਅਤ ਵਿਗੜ ਗਈ। ਇਸ ਕਰਕੇ ਲੁਧਿਆਣਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਹੁਣ ਠੀਕ ਹੈ। ਘਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ ਹੈ।

ਦਰਸ਼ਨ ਸਿੰਘ ਭਦੌੜ ਆਪਣੇ ਬੇਟੇ ਲਾਭ ਸਿੰਘ ਉਗੋਕੇ ਦੇ ਹਿੱਸੇ ਵਿੱਚ ਭਦੌੜ ਵਿੱਚ ਰਹਿ ਰਹੇ ਸਨ, ਜਦਕਿ ਵਿਧਾਇਕ ਉਗੋਕੇ ਨੇ ਅੱਜਕਲ੍ਹ ਤਪਾ ਮੰਡੀ ਵਾਲੀ ਆਪਣੀ ਰਿਹਾਇਸ਼ ਵਿੱਚ ਰਹਿ ਰਹੇ ਹਨ। ਵਿਧਾਇਕ ਕਦੇ-ਕਦਾਈਂ ਆਪਣੇ ਪਿੰਡ ਦੇ ਘਰ ਵੀ ਜਾਂਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਦਾ ਵੱਡਾ ਭਰਾ ਸੁਖਚੈਨ ਸਿੰਘ ਉਗੋਕੇ ਵੱਖਰੇ ਮਕਾਨ ਵਿੱਚ ਰਹਿ ਰਿਹਾ ਸੀ।