‘ਬੇਬੀ ਮਫਲਰਮੈਨ’ ਆਵਯਾਨ ਨੂੰ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਲਈ ਮਿਲਿਆ ਵਿਸ਼ੇਸ਼ ਸੱਦਾ

0
1456

ਨਵੀਂ ਦਿੱਲੀ. ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਵਰਕਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਸ਼ਨ ਮਨਾ ਰਹੇ ਸਨ। ਦੂਜੇ ਪਾਸੇ ‘ਬੇਬੀ ਮਫਲਰਮੈਨ’ ਦੀਆਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਦੀਆਂ ਦਿਲ ਖਿਚਵਿਆਂ ਅਦਾਵਾਂ ਨੇ ਸਾਰਿਆਂ ਨੂੰ ਆਪਣੇ ਵਲ ਖਿੱਚ ਲਿਆ ਹੈ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਸ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਹੁਣ ਇਸ ‘ਬੇਬੀ ਮੁਫਲਮੈਨ’ ਆਵਯਾਨ ਤੋਮਰ ਨੂੰ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਵਿੱਚ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਇਸਦੀ ਪੁਸ਼ਟੀ ਇਕ ਪਾਰਟੀ ਅਧਿਕਾਰੀ ਨੇ ਕੀਤੀ ਹੈ।

ਆਵਯਾਨ ਨੇ ਲੋਕਾਂ ਦਾ ਧਿਆਨ ਉਸ ਸਮੇਂ ਆਪਣੇ ਵੱਲ ਖਿੱਚਿਆ ਜਦੋਂ ਉਸਨੂੰ ਕੇਜਰੀਵਾਲ ਦੀ ਲੁੱਕ ਵਿੱਚ ਮਫਰਲ ਅਤੇ ਐਨਕਾਂ ਸਮੇਤ ਦੇਖਿਆ ਗਿਆ। ਉਸਨੇ ਆਪ ਦੀ ਟੋਪੀ ਪਾਈ ਹੋਈ ਸੀ ਅਤੇ ਉਸ ਦੀਆਂ ਮੁੱਛਾਂ ਵੀ ਕੇਜਰੀਵਾਲ ਦੀ ਤਰ੍ਹਾਂ ਸਨ। ਮਯੂਰ ਵਿਹਾਰ ਦਾ ਰਹਿਣ ਵਾਲਾ ਆਵਯਾਨ ਅਜੇ ਇਕ ਸਾਲ ਦਾ ਹੈ, ਪਰ ਉਹ ਲੌਕਾਂ ਵਿੱਚ ਕਾਫੀ ਮਸ਼ਹੂਰ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਰਾਹੁਲ ਤੋਮਰ ਨੂੰ ‘ਆਪ’ ਦਾ ਸਮਰਥਕ ਦੱਸਿਆ ਜਾਂਦਾ ਹੈ ਅਤੇ ਮੰਗਲਵਾਰ ਨੂੰ ਆਪ ਦੇ ਚੋਣ ਜਿੱਤ ਦੇ ਜਸ਼ਨ ਵਿੱਚ ਉਹ ਆਪਣੇ ਬੇਟੇ ਆਵਯਾਨ ਨੂੰ ਕੇਜਰੀਵਾਲ ਦੀ ਤਰ੍ਹਾਂ ਸਜਾ ਕੇ ਲਿਆਏ ਸਨ।

ਜ਼ਿਕਰਯੋਗ ਹੈ ਕਿ 16 ਫਰਵਰੀ ਯਾਨੀ ਐਤਵਾਰ ਨੂੰ ‘ਆਪ’ ਦੇ ਕਨਵੀਨਰ ਕੇਜਰੀਵਾਲ ਤੀਜੀ ਵਾਰ ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਜਿਸ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।