ਜਲੰਧਰ | ਆਪ ਤੇ ਬੀਜੇਪੀ ਅੱਜ ਜਲੰਧਰ ‘ਚ ਆਪਣੇ-ਆਪਣੇ ਉਮੀਦਵਾਰ ਦੇ ਹੱਕ ‘ਚ ਰੋਡ ਸ਼ੋਅ ਕਰਨਗੇ। ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਆਪ ਦੇ ਜਲੰਧਰ ਜ਼ਿਮਨੀ ਚੋਣ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਮੈਗਾ ਸ਼ੋਅ ਕਰਨਗੇ। ਇਹ ਸ਼ੋਅ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਚੱਲੇਗਾ।
ਉਥੇ ਹੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਬੀਜੇਪੀ ਦੇ ਜਲੰਧਰ ਜ਼ਿਮਨੀ ਚੋਣ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਲਈ ਰੋਡ ਸ਼ੋਅ ਕਰਨਗੇ।