ਝੋਨੇ ਦੀ ਕਟਾਈ ਦੌਰਾਨ ਪੈਰ ਫਿਸਲਣ ਕਾਰਨ ਕੰਬਾਈਨ ‘ਚ ਡਿੱਗਣ ਨਾਲ ਨੌਜਵਾਨ ਦੀ ਕੱਟੀ ਗਈ ਲੱਤ

0
359

ਫਾਜ਼ਿਲਕਾ, 7 ਦਸੰਬਰ | ਕੰਬਾਈਨ ‘ਚ ਨਾਲ ਝੋਨੇ ਦੀ ਕਟਾਈ ਕਰਦੇ ਸਮੇਂ ਇਕ ਨੌਜਵਾਨ ਚੱਲਦੀ ਮਸ਼ੀਨ ‘ਚ ਡਿੱਗ ਗਿਆ, ਜਿਸ ਕਾਰਨ ਨੌਜਵਾਨ ਦੀ ਲੱਤ ਕੱਟੀ ਗਈ। ਇਹ ਹਾਦਸਾ ਪੈਰ ਫਿਸਲਣ ਕਾਰਨ ਵਾਪਰਿਆ। ਨੌਜਵਾਨ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਘਟਨਾ ਮੌਜ਼ਮ ਪਿੰਡ ਦੀ ਹੈ। ਜ਼ਖਮੀ ਨੌਜਵਾਨ ਗੁਰਪ੍ਰੀਤ ਨੇ ਦੱਸਿਆ ਕਿ ਇਸ ਦੌਰਾਨ ਕੰਬਾਈਨ ਦੇ ਦਾਣੇ ਦੀ ਟੈਂਕੀ ਵਿਚ ਝੋਨਾ ਫੱਸ ਗਿਆ ਜਦੋਂ ਉਹ ਹੱਥਾਂ ਨਾਲ ਸਫ਼ਾਈ ਕਰ ਰਿਹਾ ਸੀ ਤਾਂ ਉਸ ਦਾ ਪੈਰ ਫਿਸਲ ਗਿਆ, ਜਿਸ ਕਾਰਨ ਉਸ ਦੀ ਲੱਤ ਕੱਟੀ ਗਈ।

ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਨਾਰਮਲ ਹੈ।