ਗੁਰਦਾਸਪੁਰ। ਘਰੇਲੂ ਕਲੇਸ਼ ਦੇ ਅਕਸਰ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਬਟਾਲਾ ਦੇ ਮੁਰਗੀ ਮੁਹੱਲੇ ਤੋਂ ਸਾਹਮਣੇ ਆਇਆ ਹੈ। ਜਿਥੇ ਲਵਲੀ ਨਾਮ ਦੀ ਮਹਿਲਾ ਜੋ ਕਿ ਅਰੁਣ ਕੁਮਾਰ ਨਾਲ ਲੰਬੇ ਸਮੇਂ ਤੋਂ ਰਿਲੇਸ਼ਨ ਵਿੱਚ ਰਹਿ ਰਹੀ ਸੀ ਅਤੇ ਉਸਦਾ ਦੋਸਤ ਜੋ ਕਿ ਨਸ਼ੇ ਦਾ ਆਦਿ ਹੈ ਅਤੇ ਲਗਾਤਾਰ ਉਸਨੂੰ ਵੀ ਆਪਣੇ ਨਾਲ ਨਸ਼ਾ ਕਰਵਾਉਂਦਾ ਆ ਰਿਹਾ ਸੀ, ਅੱਜ ਉਸ ਵਲੋਂ ਆਪਣੀ ਹੀ ਦੋਸਤ ਨੂੰ ਮੁਹੱਲੇ ਵਿੱਚ ਦਾਤਾਰ ਮਾਰ ਕੇ ਜਖਮੀ ਕਰ ਦਿੱਤਾ ਗਿਆ, ਜਿਸਨੂੰ ਮੁਹੱਲੇ ਵਾਲਿਆਂ ਨੇ 108 ਉਤੇ ਕਾਲ ਕਰਕੇ ਹਸਪਤਾਲ ਪਹੁੰਚਾਇਆ |
ਜਾਣਕਾਰੀ ਦਿੰਦਿਆਂ ਪੀੜਤ ਅਤੇ ਉਸਦੀ ਭੈਣ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਉਸ ਨਾਲ ਰਹਿ ਰਹੀ ਹੈ ਅਤੇ ਉਸਦੇ ਨਾਲ ਹੀ ਉਸਨੂੰ ਨਸ਼ੇ ਦੀ ਲਤ ਲੱਗ ਗਈ ਹੈ ਅਤੇ ਅਕਸਰ ਦੋਵੇਂ ਲੜਦੇ ਰਹਿੰਦੇ ਹਨ| ਉਨ੍ਹਾਂ ਕਿਹਾ ਕਿ ਉਸ ਵਲੋਂ ਘਰ ਦਾ ਸਾਰਾ ਸਾਮਾਨ ਤੱਕ ਵੇਚ ਦਿੱਤਾ ਗਿਆ ਹੈ। ਅੱਜ ਵੀ ਉਸ ਵਲੋਂ ਤੇਜਧਾਰ ਦਾਤਾਰ ਨਾਲ ਉਸ ਉਪਰ ਹਮਲਾ ਕੀਤਾ ਗਿਆ ਜੋਕਿ ਗਲੀ ਵਿੱਚ ਡਿੱਗ ਗਈ ਅਤੇ ਉਹ ਓਥੋਂ ਫਰਾਰ ਹੋ ਗਿਆ|