ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਟਰੱਕ ਨੂੰ ਲੱਗੀ ਅੱਗ, ਤਰਨਤਾਰਨ ਦਾ ਨੌਜਵਾਨ ਸੜ੍ਹ ਕੇ ਮਰਿਆ, ਕੁੱਝ ਮਹੀਨਿਆਂ ਬਾਅਦ ਸੀ ਵਿਆਹ

0
2627

ਤਰਨਤਾਰਨ (ਬਲਜੀਤ ਸਿੰਘ) | ਕੈਨੇਡਾ ਦੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਤੇ ਨੌਜਵਾਨ ਅੱਗ ਦੀਆਂ ਲਪਟਾਂ ਵਿਚ ਸੜ੍ਹ ਕੇ ਸੁਆਹ ਹੋ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰਿਸ਼ਵ ਸ਼ਰਮਾ 26 ਸਾਲ ਦਾ ਸੀ। ਉਹ ਕਰੀਬ 6 ਸਾਲ ਪਹਿਲਾਂ ਕੈਨੇਡਾ ਗਿਆ ਸੀ।

ਬ੍ਰੈਂਪਟਨ ਵਿੱਚ ਰਹਿਣ ਵਾਲਾ ਰਿਸ਼ਵ ਰੋਜ਼ਾਨਾ ਦੀ ਤਰ੍ਹਾਂ ਕੰਮ ‘ਤੇ ਗਿਆ ਅਤੇ ਮੌਂਟਰੀਅਲ ਵਿਖੇ ਜਾ ਕੇ ਉਸਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੱਕ ਨੂੰ ਜ਼ਬਰਦਸਤ ਅੱਗ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਘਟਨਾ ਸਬੰਧੀ ਖ਼ਬਰ ਮ੍ਰਿਤਕ ਨੌਜਵਾਨ ਦੇ ਦੋਸਤਾਂ ਵੱਲੋਂ ਫੋਨ ਕਰਕੇ ਦਿੱਤੀ ਗਈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦਾ ਜਨਵਰੀ ਵਿੱਚ ਵਿਆਹ ਸੀ ਅਤੇ ਘਰ ਵਿੱਚ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਰਿਸ਼ਵ ਦੀ ਬੇਵਖਤੀ ਮੌਤ ਤੋਂ ਬਾਅਦ ਮਾਤਾ, ਪਿਤਾ ਤੇ ਭੈਣ ਗਹਿਰੇ ਸਦਮੇ ਵਿੱਚ ਹਨ।