ਲੁਧਿਆਣਾ ‘ਚ ਹੌਜ਼ਰੀ ਫੈਕਟਰੀ ‘ਚ ਲੱਗੀ ਭਿਆਨਕ ਅੱਗ; ਲੱਖਾਂ ਦਾ ਸਾਮਾਨ ਸੜਿਆ; 1 ਨੌਜਵਾਨ ਦੀ ਮੌਤ

0
750

ਲੁਧਿਆਣਾ, 5 ਨਵੰਬਰ | ਲੁਧਿਆਣਾ ਵਿਚ ਇਕ ਹੌਜ਼ਰੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਹਾਦਸੇ ਵਿਚ ਛੱਤ ‘ਤੇ ਸੌਂ ਰਹੇ 2 ਕਿਰਾਏਦਾਰ ਤੇ ਮਕਾਨ ਮਾਲਕ ਧੂੰਏਂ ਦੀ ਲਪੇਟ ਵਿਚ ਆ ਗਏ। ਉਨ੍ਹਾਂ ਨੂੰ ਸੀਐੱਮਸੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿਥੇ ਇਕ ਦੀ ਮੌਤ ਹੋ ਗਈ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ। ਅੱਗ ਦਾ ਕਾਰਨ ਸ਼ਾਰਟ-ਸਰਕਟ ਮੰਨਿਆ ਜਾ ਰਿਹਾ ਹੈ।

Ludhiana : फैक्टरी में लगी भीषण आग, अंदर सो रहे कई सारे लोग झुलसे - ludhiana  massive fire broke out in the building-mobile

ਹਰਬੰਸਪੁਰਾ ਇਲਾਕੇ ਵਿਚ ਫੈਕਟਰੀ ਤੋਂ ਨਿਕਲ ਰਹੀ ਅੱਗ ਦੀਆਂ ਲਪਟਾਂ ਦੇਖ ਕੇ ਖੇਤਰ ਦੇ ਲੋਕਾਂ ਵਿਚ ਭਗਦੜ ਮਚ ਗਈ। ਲੋਕਾਂ ਨੇ ਖੁਦ ਵੀ ਪਾਣੀ ਦੀਆਂ ਬਾਲਟੀਆਂ ਆਦਿ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਬੁੱਝੀ। ਆਖਿਰਕਾਰ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।

Ludhiana : फैक्टरी में लगी भीषण आग, अंदर सो रहे कई सारे लोग झुलसे - ludhiana  massive fire broke out in the building-mobile

ਜਾਣਕਾਰੀ ਮੁਤਾਬਕ ਜਿਸ ਫੈਕਟਰੀ ਵਿਚ ਅੱਗ ਲੱਗੀ, ਉਹ ਥਾਣਾ ਡਵੀਜ਼ਨ ਨੰਬਰ 3 ਦੇ ਨੇੜੇ ਪ੍ਰਾਚੀਨ ਗਊਸ਼ਾਲਾ ਦੇ ਸਾਹਮਣੇ ਹੈ। ਮੋਹਨਲਾਲ ਧੀਰੀ ਦੇ ਘਰ ਦੇ ਗਰਾਊਂਡ ਫਲੋਰ ‘ਤੇ ਇਹ ਫੈਕਟਰੀ ਚੱਲ ਰਹੀ ਸੀ। ਅੱਗ ਨਾਲ ਫੈਕਟਰੀ ਅੰਦਰ ਪਏ ਹੌਜ਼ਰੀ ਦਾ ਮਾਲ ਤੇ ਮਸ਼ੀਨ ਸੜ ਕੇ ਸੁਆਹ ਹੋ ਗਈ। ਧੂੰਆਂ ਨਿਕਲਣ ਨਾਲ ਛੱਤ ‘ਤੇ ਸੌਂ ਰਹੇ ਮਕਾਨ ਮਾਲਕ ਸਮੇਤ 2 ਕਿਰਾਏਦਾਰਾਂ ਦੀ ਦਮ ਘੁਟਣ ਨਾਲ ਹਾਲਤ ਵਿਗੜ ਗਈ।

ਛੱਤ ‘ਤੇ ਫਸੇ ਲੋਕਾਂ ਦਾ ਫਾਇਰ ਬ੍ਰਿਗੇਡ ਮੁਲਾਜ਼ਮਾਂ ਤੇ ਮੁਹੱਲਾ ਵਾਸੀਆਂ ਨੇ ਰੈਸਕਿਊ ਕੀਤਾ। ਹਾਲਤ ਗੰਭੀਰ ਦੇਖਦੇ ਤੁਰੰਤ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਨੇ ਇਕ ਕਿਰਾਏਦਾਰ ਨੂੰ ਮ੍ਰਿਤਕ ਐਲਾਨ ਦਿੱਤਾ। ਮਾਲਕ ਸਮੇਤ ਹੋਰ ਦੂਜੇ ਕਿਰਾਏਦਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।