ਮਸਜਿਦ ‘ਚ ਨਮਾਜ਼ ਪੜ੍ਹ ਰਹੇ ਸੇਵਾ-ਮੁਕਤ ਪੁਲਿਸ ਅਧਿਕਾਰੀ ਦਾ ਅੱਤਵਾਦੀਆਂ ਨੇ ਗੋ.ਲੀ ਮਾਰ ਕੇ ਕੀਤਾ ਮ.ਰਡਰ

0
241

ਜੰਮੂ, 24 ਦਸੰਬਰ | ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਥੇ ਗੈਂਟਮੁੱਲਾ ਇਲਾਕੇ ਵਿਚ ਅੱਤਵਾਦੀਆਂ ਨੇ ਇਕ ਸੇਵਾ-ਮੁਕਤ ਐਸਐਸਪੀ ਦਾ ਗੋਲੀ ਮਾਰ ਕੇ ਮਰਡਰ ਕਰ ਦਿੱਤਾ। SSP ਦਾ ਨਾਂ ਮੁਹੰਮਦ ਸ਼ਫੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਮੁਹੰਮਦ ਸ਼ਫੀ ਮਸਜਿਦ ‘ਚ ਨਮਾਜ਼ ਅਦਾ ਕਰ ਰਹੇ ਸਨ ਤਾਂ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਜੰਮੂ-ਕਸ਼ਮੀਰ ਪੁਲਿਸ ਨੇ ਟਵੀਟ ਕੀਤਾ ਹੈ ਕਿ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਵੇਖੋ ਵੀਡੀਓ