ਸਿਰਸਾ| ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਹਨੀਪ੍ਰੀਤ ਦੇ ਫੋਨ ਉਤੇ ਵਟਸਐਪ ਮੈਸਿਜ ਆਇਆ ਸੀ, ਜਿਸ ਵਿਚ ਫਿਰੌਤੀ ਦੀ ਮੰਗ ਕੀਤੀ ਗਈ ਹੈ।

ਹਨੀਪ੍ਰੀਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ, ਜਿਸ ਪਿੱਛੋਂ ਪੁਲਿਸ ਨੇ ਇਕ ਨੌਜਵਾਨ ਨੂੰ ਰਿਹਾਸਤ ਵਿਚ ਲਿਆ ਹੈ।