ਅੰਬਾਲਾ ‘ਚ ਅਫੀਮ ਦੀ ਖੇਤੀ ਕਰਦਾ ਵਿਅਕਤੀ ਗ੍ਰਿਫਤਾਰ, ਵਿਹੜੇ ‘ਚ ਉਗਾਏ ਸਨ ਪੌਦੇ

0
681

ਹਰਿਆਣਾ | ਅੰਬਾਲਾ ਜ਼ਿਲੇ ‘ਚ ਪੁਲਿਸ ਨੇ ਅਫੀਮ ਦੀ ਖੇਤੀ ਕਰਦਾ ਮੁਲਜ਼ਮ ਫੜਿਆ ਹੈ। ਮੁਲਜ਼ਮ ਵਿਹੜੇ ਵਿਚ ਅਫੀਮ ਦੇ ਬੂਟੇ ਲਗਾ ਕੇ ਅਫੀਮ ਤਿਆਰ ਕਰਦਾ ਸੀ। ਮਾਮਲਾ ਨਾਗਲ ਥਾਣੇ ਅਧੀਨ ਪੈਂਦੇ ਪਿੰਡ ਨਿਹਾਰਸਾ ਦਾ ਹੈ। ਪੁਲਿਸ ਨੇ ਛਾਪਾ ਮਾਰ ਕੇ ਸਾਰੇ ਪੌਦੇ ਪੁੱਟ ਦਿੱਤੇ।

ਪੁਲਿਸ ਨੇ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲਿਸ ਟੀਮ ਪਿੰਡ ਚੁਗਨਾ ਨੇੜੇ ਗਸ਼ਤ ’ਤੇ ਸੀ। ਇਸ ਦੌਰਾਨ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਜਸਬੀਰ ਸਿੰਘ ਨੇ ਆਪਣੀ ਕੋਠੀ ਅੰਦਰ ਅਫੀਮ ਦੇ ਬੂਟੇ ਉਗਾਏ ਹੋਏ ਹਨ।

ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਸਿੰਚਾਈ ਵਿਭਾਗ ਦੇ SDO ਸਲੀਮ ਜਾਖਲ ਦੇ ਸਾਹਮਣੇ ਤਲਾਸ਼ੀ ਲਈ ਤਾਂ ਅਫੀਮ ਦੇ 41 ਪੌਦੇ ਮਿਲੇ। ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਰੇ ਪੌਦੇ ਉਖਾੜ ਦਿੱਤੇ। ਇੰਨਾ ਹੀ ਨਹੀਂ ਕਾਰਵਾਈ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਗਈ। ਪੌਦਿਆਂ ਦਾ ਵਜ਼ਨ ਕਰਨ ‘ਤੇ ਇਹ 2 ਕਿਲੋ 775 ਗ੍ਰਾਮ ਦੇ ਸਨ। ਮੁਲਜ਼ਮ ਜਸਬੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।