ਨਾਬਾਲਗਾ ਨਾਲ ਛੋਟੀ ਭੈਣ ਸਾਹਮਣੇ ਵਿਅਕਤੀ ਨੇ ਕੀਤਾ ਜਬਰ-ਜ਼ਨਾਹ, ਚਾਕੂ ਗਰਦਨ ‘ਤੇ ਰੱਖ ਕੇ ਦਿੱਤਾ ਵਾਰਦਾਤ ਨੂੰ ਅੰਜਾਮ

0
646

ਪਟਨਾ | ਬਿਹਾਰ ਦੇ ਕੈਮੂਰ ‘ਚ ਐਤਵਾਰ ਸ਼ਾਮ ਨੂੰ ਇਕ ਨਾਬਾਲਗਾ ਨਾਲ ਉਸ ਦੀ ਛੋਟੀ ਭੈਣ ਦੇ ਸਾਹਮਣੇ ਚਾਕੂ ਦੀ ਨੋਕ ‘ਤੇ ਜਬਰ-ਜ਼ਨਾਹ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਲੜਕੀ ਆਪਣੀ ਛੋਟੀ ਭੈਣ ਨਾਲ ਪਖਾਨੇ ਜਾਣ ਲਈ ਬਾਹਰ ਗਈ ਸੀ ਤਾਂ ਇਕ ਵਿਅਕਤੀ ਨੇ ਬਲਾਤਕਾਰ ਕਰ ਲਿਆ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।

ਲੜਕੀਆਂ ਨੇ ਘਰ ਆ ਕੇ ਹਾਦਸੇ ਬਾਰੇ ਮਾਪਿਆਂ ਨੂੰ ਦੱਸਿਆ। ਸਟੇਸ਼ਨ ਹਾਊਸ ਅਫ਼ਸਰ ਨੇ ਕਿਹਾ ਕਿ ਲੜਕੀ ਨਾਬਾਲਗ ਹੋਣ ਕਾਰਨ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 376 ਅਤੇ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀ ਧਾਰਾ 4 ਤਹਿਤ ਕੇਸ ਦਰਜ ਕੀਤਾ ਗਿਆ ਹੈ। ਲੜਕੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜ ਦਿੱਤਾ ਹੈ, ਜਦਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।