ਕਣਕ ਮਿਲਣ ਦੀ ਸੂਚਨਾ ਦੇਣ ਘਰ ਆਏ ਨੌਜਵਾਨ, ਇਕੱਲੀ ਲੜਕੀ ਦੇਖ ਕੀਤਾ ਸ਼ਰਮਨਾਕ ਕਾਰਾ

0
1447

ਗੁਰਦਾਸਪੁਰ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਡਿਪੂ ਤੋਂ ਮਿਲਣ ਵਾਲੀ ਕਣਕ ਬਾਰੇ ਘਰ ਦੱਸਣ ਆਏ ਮੁਲਜ਼ਮ ਨੇ 22 ਸਾਲ ਦੀ ਲੜਕੀ ਨੂੰ ਘਰ ਵਿਚ ਇਕੱਲੀ ਦੇਖ ਕੇ ਜਬਰ-ਜ਼ਨਾਹ ਕੀਤਾ। ਲੜਕੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਮੁਲਜ਼ਮ ਫਰਾਰ ਹੋ ਗਿਆ। ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਔਰਤ ਨੇ ਦੱਸਿਆ ਕਿ 30 ਮਾਰਚ ਨੂੰ ਉਹ ਆਪਣੀ ਧੀ ਨੂੰ ਘਰ ‘ਚ ਇਕੱਲੀ ਛੱਡ ਕੇ ਖ਼ੁਦ ਦਵਾਈ ਲੈਣ ਗੁਰਦਾਸਪੁਰ ਗਈ ਸੀ। ਸ਼ਾਮ ਕਰੀਬ 5 ਵਜੇ ਜਦੋਂ ਉਹ ਵਾਪਸ ਪਰਤੀ ਤਾਂ ਦੇਖਿਆ ਕਿ ਉਸ ਦੀ ਧੀ ਰੋ ਰਹੀ ਸੀ, ਜਿਸ ਨੇ ਦੱਸਿਆ ਕਿ ਉਸਦੇ ਜਾਣ ਤੋਂ ਬਾਅਦ ਮੇਜਰ ਸਿੰਘ ਪੁੱਤਰ ਦਲਬੀਰ ਸਿੰਘ ਅਤੇ ਕੁਲਦੀਪ ਸਿੰਘ ਉਰਫ ਸੋਨੂੰ ਪੁੱਤਰ ਗੁਲਜ਼ਾਰ ਸਿੰਘ ਕਰੀਬ 10.30 ਵਜੇ ਡਿਪੂ ਤੋਂ ਕਣਕ ਲੈਣ ਬਾਰੇ ਦੱਸਣ ਲਈ ਘਰ ਆਏ ਤੇ ਇਕੱਲਾ ਦੇਖ ਕੇ ਉਸ ਨੂੰ ਕਮਰੇ ਵਿਚ ਲੈ ਗਿਆ ਤੇ ਡਰਾ-ਧਮਕਾ ਕੇ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਦਿੱਤਾ। ਜਬਰ-ਜ਼ਨਾਹ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ।