ਦਰਦਨਾਕ ਹਾਦਸਾ ! ਲੱਕੜਾਂ ਦੀ ਭਰੀ ਟਰਾਲੀ ਨਾਲ ਕਾਰ ਟਕਰਾਉਣ ਕਾਰਨ 4 ਵਿਅਕਤੀਆਂ ਦੀ ਮੌਤ

0
796

ਸ੍ਰੀ ਮੁਕਤਸਰ ਸਾਹਿਬ, 17 ਸਤੰਬਰ| ਜ਼ਿਲੇ ਦੇ ਲੰਬੀ ਇਲਾਕੇ ‘ਚ ਵਾਪਰੇ ਇੱਕ ਸੜਕ ਹਾਦਸੇ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪੰਜ ਵਿਅਕਤੀ ਆਪਣੀ ਕਾਰ ‘ਚ ਦਿੱਲੀ ਤੋਂ ਮਲੋਟ ਆ ਰਹੇ ਸਨ। ਸ਼ਨੀਵਾਰ ਰਾਤ 12.30 ਵਜੇ ਜਦੋਂ ਉਹ ਲੰਬੀ ਤਹਿਸੀਲ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਲੱਕੜਾਂ ਨਾਲ ਭਰੀ ਇਕ ਟਰੈਕਟਰ-ਟਰਾਲੀ ਉਨ੍ਹਾਂ ਦੀ ਕਾਰ ਦੇ ਅੱਗੇ ਆ ਗਈ। ਇਸ ਕਾਰਨ ਕਾਰ ਬੇਕਾਬੂ ਹੋ ਕੇ ਟਰਾਲੀ ਨਾਲ ਟਕਰਾ ਗਈ।

ਹਾਦਸੇ ‘ਚ ਮਲੋਟ ਵਾਸੀ ਮੀਟੂ ਪੁੱਤਰ ਬਿੱਲੂ, ਹਰਬੀਰ ਸਿੰਘ ਪੁੱਤਰ ਰਾਮਦੇਵ, ਅਰਵਿੰਦ ਅਤੇ ਅਰਵਿੰਦ ਪੁੱਤਰ ਆਰਵ ਵਾਸੀ ਦਿੱਲੀ ਦੀ ਮੌਤ ਹੋ ਗਈ। ਇਕ ਹੋਰ ਵਿਅਕਤੀ ਮਦਨ ਜ਼ਖਮੀ ਹੈ । ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਭੇਜ ਦਿੱਤਾ, ਜਦੋਂਕਿ ਜ਼ਖਮੀ ਮਦਾਨ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।