ਲਖੀਮਪੁਰ ‘ਚ ਦਲਿਤ ਭੈਣਾਂ ਦੇ ਕਤਲ ਮਾਮਲੇ ‘ਚ ਹੋਇਆ ਨਵਾਂ ਖੁਲਾਸਾ, ਰੇਪ ਤੋਂ ਬਾਅਦ ਲਾਸ਼ਾਂ ਦਰਖਤ ਨਾਲ ਲਟਕਾਈਆਂ

0
572

ਉੱਤਰ ਪ੍ਰਦੇਸ਼ | ਲਖੀਮਪੁਰ ‘ਚ ਬੁੱਧਵਾਰ ਨੂੰ ਨਾਬਾਲਿਗ ਦਲਿਤ ਭੈਣਾਂ ਦੇ ਕਤਲ ਮਾਮਲੇ ‘ਚ ਪੁਲਸ ਨੇ ਨਵਾਂ ਖੁਲਾਸਾ ਕੀਤਾ ਹੈ। ਮਾਂ ਨੇ ਦੋਸ਼ ਲਾਇਆ ਕਿ ਉਕਤ ਨੌਜਵਾਨ ਬਾਈਕ ‘ਤੇ ਆਏ ਅਤੇ ਲੜਕੀਆਂ ਨੂੰ ਜ਼ਬਰਦਸਤੀ ਅਗਵਾ ਕਰ ਲਿਆ। ਇਸ ਤੋਂ ਬਾਅਦ ਖੇਤ ‘ਚ ਬਲਾਤਕਾਰ ਕੀਤਾ ਤੇ ਫਿਰ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਲਖੀਮਪੁਰ ਪੁਲਿਸ ਨੇ ਵੀਰਵਾਰ ਸਵੇਰੇ 9.15 ਵਜੇ ਪ੍ਰੈਸ ਕਾਨਫਰੰਸ ਕੀਤੀ।

ਐਸਪੀ ਸੰਜੀਵ ਸੁਮਨ ਨੇ ਦੱਸਿਆ ਕਿ ਨਿਘਾਸਨ ਵਿੱਚ ਹੋਈ ਇਸ ਘਟਨਾ ਵਿੱਚ ਅਸੀਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਚੋਂ ਇਕ ਹਿੰਦੂ ਤੇ ਬਾਕੀ ਨੌਜਵਾਨ ਮੁਸਲਮਾਨ ਹਨ। ਐਸਪੀ ਨੇ ਕਿਹਾ ਕਿ ਇਹ ਜ਼ਬਰੀ ਅਗਵਾ ਦਾ ਮਾਮਲਾ ਨਹੀਂ ਹੈ। ਕੁੜੀਆਂ ਨੂੰ ਵਰਗਲਾ ਕੇ ਲੈ ਜਾਂਦੇ ਸਨ। ਉਥੇ ਉਹਨਾਂ ਨਾਲ ਜ਼ਬਰਦਸਤੀ ਸਬੰਧ ਬਣਾਉਂਦੇ ਸਨ। ਇਸ ਵਾਰ ਵੀ ਉਹਨਾਂ ਨੇ ਅਜਿਹਾ ਹੀ ਕੀਤਾ। ਬਲਾਤਕਾਰ ਕਰਨ ਤੋਂ ਬਾਅਦ ਕੁੜੀਆਂ ਦਾ ਕਤਲ ਕਰਕੇ ਲਾਸ਼ਾਂ ਦਰਖਤ ਨਾਲ ਲਟਕਾ ਦਿੱਤੀਆਂ।

ਐਸਪੀ ਨੇ ਕਿਹਾ, “ਪੀੜਤ ਪਰਿਵਾਰ ਨੇ ਤਹਿਰੀਰ ਵਿੱਚ ਛੋਟੂ ਪੁੱਤਰ ਚੇਤਰਾਮ ਗੌਤਮ ਦੇ ਨਾਮ ਉੱਤੇ ਸ਼ਿਕਾਇਤ ਦਿੱਤੀ ਸੀ। ਮੁਲਜ਼ਮ ਮ੍ਰਿਤਕ ਦੇ ਗੁਆਂਢ ਵਿੱਚ ਰਹਿੰਦਾ ਸੀ। ਇਸ ਦੇ ਨਾਲ ਹੀ ਤਿੰਨ ਅਣਪਛਾਤੇ ਲੋਕਾਂ ਦੇ ਨਾਂ ਦੱਸੇ ਗਏ ਹਨ। ਪੁਲੀਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ। ਇਸ ਵਿੱਚ ਤਿੰਨ ਲੋਕਾਂ ਦੇ ਨਾਮ ਸਾਹਮਣੇ ਆਏ ਹਨ। ਇਹ ਤਿੰਨ ਲੋਕ ਦੋਸਤ ਸਨ। ਇਹਨਾਂ ਦੇ ਨਾਂ ਜੁਨੈਦ, ਸੋਹੇਲ ਤੇ ਹਾਫਿਜ਼ੁਲ ਰਹਿਮਾਨ ਹਨ। ਇਸ ਵਿੱਚੋਂ ਦੇਰ ਰਾਤ ਪੁਲੀਸ ਨੇ ਸੋਹੇਲ ਤੇ ਹਾਫਿਜ਼ੁਲ ਰਹਿਮਾਨ ਨੂੰ ਗ੍ਰਿਫ਼ਤਾਰ ਕਰ ਲਿਆ। ਜੁਨੈਦ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਕਾਬਲੇ ਵਿੱਚ ਉਸ ਦੀ ਲੱਤ ਵਿੱਚ ਗੋਲੀ ਲੱਗੀ ਸੀ।

ਇਸ ਮਾਮਲੇ ਵਿੱਚ ਹੁਣ ਤੱਕ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਦੇ ਨਾਂ ਛੋਟੂ ਗੌਤਮ, ਜੁਨੈਦ, ਸੁਹੇਲ, ਕਰੀਮੂਦੀਨ, ਆਰਿਫ, ਹਾਫਿਜ਼ੁਲ ਰਹਿਮਾਨ ਹਨ। ਹੁਣ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਪਰਿਵਾਰਕ ਮੈਂਬਰ ਇੱਥੇ ਮੌਜੂਦ ਰਹਿਣਗੇ। ਰਿਪੋਰਟ ਆਉਣ ਤੋਂ ਬਾਅਦ ਇਸ ਦਾ ਖੁਲਾਸਾ ਕੀਤਾ ਜਾਵੇਗਾ।”ਵਿਰੁੱਧ ਘਿਨਾਉਣੇ ਅਪਰਾਧ ਕਿਉਂ ਵੱਧ ਰਹੇ ਹਨ? ਸਰਕਾਰ ਕਦੋਂ ਜਾਗੇਗੀ?