ਨਿਊਜ਼ ਡੈਸਕ। ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਡਿਟੇਨ ਕੀਤਾ ਗਿਆ ਹੈ। ਪੰਜਾਬ ਪੁਲਿਸ ਲਈ ਸਿਰਦਰਦ ਬਣਿਆ ਗੋਲਡੀ ਬਰਾੜ ਕੈਨੇਡਾ ਤੋਂ ਅਮਰੀਕਾ ਜਾਂਦੇ ਸਮੇਂ ਫੜਿਆ ਗਿਆ। ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਕੈਨੇਡਾ ਵਿਚ ਰਹਿੰਦੇ ਹੋਏ ਰਚੀ ਸੀ ਜਿਸ ਨੂੰ ਭਾਰਤ ਵਿਚ ਉਸ ਦੇ ਸਾਥੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਅੰਜਾਮ ਦਿੱਤਾ। ਬਰਾੜ ਤੇ ਬਿਸ਼ਨੋਈ ਵਿਚ ਕੜੀ ਗੋਲਡੀ ਦਾ ਚਚੇਰਾ ਭਰਾ ਗੁਰਲਾਲ ਬਰਾੜ ਸੀ।
ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਜ਼-1 ਵਿਚ ਇਕ ਕਲੱਬ ਦੇ ਬਾਹਰ 11 ਅਕਤੂਬਰ 2020 ਦੀ ਰਾਤ ਪੀਯੂ ਦੇ ਨੇਤਾ ਗੁਰਲਾਲ ਬਰਾੜ ਦੀ ਗੋਲੀਆਂ ਵਰ੍ਹਾ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਬਾਅਦ ਗੋਲਡੀ ਨੇ ਅਪਰਾਧ ਦੀ ਦੁਨੀਆ ਵਿਚ ਵਾਪਸੀ ਕੀਤੀ ਸੀ। ਗੋਲਡੀ ਨੇ 18 ਫਰਵਰੀ 2021 ਨੂੰ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਪੰਜਾਬ ਦੇ ਫਰੀਦਕੋਟ ਵਿਚ ਜ਼ਿਲ੍ਹਾ ਯੁਵਾ ਕਾਂਗਰਸ ਪ੍ਰਧਾਨ ਗੁਰਲਾਲ ਸਿੰਘ ਦਾ ਗੋਲੀਆਂ ਮਰਵਾ ਕੇ ਕਤਲ ਕਰਵਾ ਦਿੱਤਾ ਸੀ।
ਗੋਲਡੀ ਸਟੱਡੀ ਵੀਜ਼ੇ ‘ਤੇ ਕੈਨੇਡਾ ਪੜ੍ਹਾਈ ਕਰਨ ਗਿਆ ਸੀ ਪਰ ਗੁਰਲਾਲ ਦੀ ਹੱਤਿਆ ਦੇ ਬਾਅਦ ਫਿਰ ਤੋਂ ਅਪਰਾਧ ਦੀ ਦੁਨੀਆ ਵਿਚ ਸਰਗਰਮ ਹੋ ਗਿਆ। ਇਸ ਤੋਂ ਬਾਅਦ ਮੁਕਤਸਰ ਮਲੋਟ ਵਿਚ ਰਣਜੀਤ ਸਿੰਘ ਉਰਫ ਰਾਣਾ ਸਿੱਧੂ ਦੀ ਹੱਤਿਆ ਕਰਾਈ। ਹੱਤਿਆਵਾਂ ਨਾਲ ਹੀ ਰੰਗਦਾਰੀ ਮੰਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਗੋਲਡੀ ਬਰਾੜ ਦੇ ਪਿਤਾ ਪੰਜਾਬ ਪੁਲਿਸ ਤੋਂ ਸੇਵਾਮੁਕਤ ਸਬ-ਇੰਸਪੈਕਟਰ ਹਨ। ਦੂਜੇ ਪਾਸੇ ਦਵਿੰਦਰ ਬੰਬੀਹਾ ਦਾ ਸਾਲ 2016 ਵਿੱਚ ਐਨਕਾਊਂਟਰ ਹੋਇਆ ਸੀ। ਇਸ ਤੋਂ ਬਾਅਦ ਵੀ ਫੇਸਬੁੱਕ ‘ਤੇ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਹਨ। ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਇਸ ਗਿਰੋਹ ਨੇ ਮਾਰਚ 2020 ਵਿੱਚ ਬਾਊਂਸਰ ਸੁਰਜੀਤ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ।