ਜਲੰਧਰ ਦੇ ਪੌਸ਼ ਇਲਾਕੇ ‘ਚ ਘਰ ਨੂੰ ਲੱਗੀ ਭਿਆਨਕ ਅੱਗ, ਦਮ ਘੁੱਟਣ ਕਾਰਨ ਮੈਡੀਕਲ ਸਟੋਰ ਮਾਲਕ ਦੀ ਮੌਤ

0
251

ਜਲੰਧਰ, 15 ਨਵੰਬਰ | ਵੀਰਵਾਰ ਅੱਧੀ ਰਾਤ ਨੂੰ ਇੱਕ ਮੈਡੀਕਲ ਸਟੋਰ ਸੰਚਾਲਕ ਦੀ ਘਰ ਵਿਚ ਅੱਗ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਸ਼ਹਿਰ ਦੇ ਪੌਸ਼ ਇਲਾਕੇ ਨਿਊ ਜਵਾਹਰ ਨਗਰ ਦੀ ਹੈ। ਫਾਇਰ ਬ੍ਰਿਗੇਡ ਨੂੰ ਰਾਤ ਕਰੀਬ 1.30 ਵਜੇ ਅੱਗ ਲੱਗਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਅੱਗ ‘ਤੇ ਜਲਦੀ ਕਾਬੂ ਪਾ ਲਿਆ ਗਿਆ ਪਰ ਘਰ ਦੇ ਮਾਲਕ ਅਤੇ ਕੰਪਨੀ ਬਾਗ ਚੌਕ ਸਥਿਤ ਸਿਟੀ ਮੈਡੀਕਲ ਸਟੋਰ ਦੇ ਸੰਚਾਲਕ ਅਤੁਲ ਸੂਦ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਘਟਨਾ ‘ਚ 2 ਹੋਰ ਲੋਕ ਵੀ ਝੁਲਸ ਗਏ। ਸੂਦ ਆਪਣੀ ਪਤਨੀ ਨਾਲ ਤੀਜੀ ਮੰਜ਼ਿਲ ‘ਤੇ ਸੌਂ ਰਿਹਾ ਸੀ। ਉਸ ਦੀ ਪਤਨੀ ਸਮੇਂ ਸਿਰ ਬਚ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੱਗ ਮੰਦਰ ਵਿਚ ਬਲਦੀ ਜੋਤੀ ਕਾਰਨ ਲੱਗੀ ਹੋ ਸਕਦੀ ਹੈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ ਤਾਂ ਟੀਮਾਂ ਕਰੀਬ ਦਸ ਮਿੰਟਾਂ ਵਿਚ ਮੌਕੇ ’ਤੇ ਪਹੁੰਚ ਗਈਆਂ। ਅਗਲੇ 15 ਤੋਂ 20 ਮਿੰਟਾਂ ਵਿਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ’ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਅਤੁਲ ਸੂਦ ਦੀ ਮੌਤ ਹੋ ਚੁੱਕੀ ਸੀ। ਬੇਹੋਸ਼ ਪਈ ਸੂਦ ਦੀ ਪਤਨੀ ਨੂੰ ਉਸ ਦੇ ਮੁਲਾਜ਼ਮ ਨੇ ਬਾਹਰ ਕੱਢਿਆ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)