ਮਾਨਸਾ, 3 ਦਸੰਬਰ| ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਸਿੱਧੂ ਮੂਸੇ ਵਾਲਾ ਦੀ ਹਵੇਲੀ ਪਹੁੰਚੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਕੇਸ ਵਿੱਚ ਅਦਾਲਤ ਵੱਲੋਂ ਆਪਣੇ ਆਪ ਹੀ ਬੜੇ ਧਿਆਨ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮਾਨਯੋਗ ਅਦਾਲਤ ਦਾ ਧੰਨਵਾਦ ਕਰਿਆ ਤੇ ਕਿਹਾ ਕਿ ਪੰਜਾਬ ਸਰਕਾਰ ਅਜੇ ਵੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਿਵੇਂ ਪਹਿਲਾਂ ਢਿੱਲ ਵਰਤੀ ਜਾ ਰਹੀ ਸੀ, ਹੁਣ ਵੀ ਉਸੇ ਤਰ੍ਹਾਂ ਦੋਸ਼ੀਆਂ ਨੂੰ ਲੈ ਕੇ ਨਰਮਾਈ ਵਰਤ ਰਹੀ ਹੈ, ਜਿਹੜੇ ਪਾਪੀ ਨੇ ਦੋਸ਼ੀਆਂ ਦੇ ਲਈ ਠਹਿਰ ਮੁਹੱਈਆ ਕਰਵਾਈ, ਹਥਿਆਰ ਰੱਖਵਾਏ, ਮਾਨਯੋਗ ਅਦਾਲਤ ਵੱਲੋਂ ਪੰਜ ਵਾਰ ਕਹਿਣ ‘ਤੇ ਵੀ ਉਨ੍ਹਾਂ ਦੋਸ਼ੀਆਂ ਨੂੰ ਕੋਰਟ ਵਿੱਚ ਪੇਸ਼ ਨਹੀਂ ਕਰਿਆ ਜਾ ਸਕਿਆ। ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅੱਜ ਕੱਲ ਦੇ ਨੌਜਵਾਨ ਗੈਂਗਸਟਰ ਬਣ ਕੇ ਇੱਕ ਕਤਲ ਕਰਕੇ ਡੀਸੀ ਵਰਗੀ ਫੀਲਿੰਗ ਚੱਕੀ ਫਿਰਦੇ ਹਨ. ਜਿੱਥੇ ਪਹਿਲਾਂ ਲੋਕ ਅਜਿਹੇ ਕੰਮ ਕਰਨ ‘ਤੇ ਸ਼ਰਮਿੰਦਗੀ ਮਹਿਸੂਸ ਕਰਦੇ ਸੀ।
ਦੇਖੋ ਪੂਰੀ ਵੀਡੀਓ-