ਖੰਨਾ ‘ਚ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ; 20 ਤੋਂ 25 ਗੱਡੀਆਂ ਦੀ ਆਪਸ ‘ਚ ਟੱਕਰ, 1 ਦੀ ਮੌਤ

0
535

ਖੰਨਾ, 13 ਨਵੰਬਰ | ਖੰਨਾ ‘ਚ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ। 20 ਤੋਂ 25 ਗੱਡੀਆਂ ਦੀ ਆਪਸ ‘ਚ ਟੱਕਰ ਹੋ ਗਈ। ਇਸ ਦੌਰਾਨ 1 ਨੌਜਵਾਨ ਦੀ ਮੌਤ ਹੋ ਗਈ।

 20 ਤੋਂ 25 ਗੱਡੀਆਂ ਆਪਸ 'ਚ ਟਕਰਾਈਆਂ

ਇਹ ਦੀਵਾਲੀ ਦੀ ਰਾਤ ਨੂੰ ਲੁਧਿਆਣਾ ਚੰਡੀਗੜ੍ਹ ਹਾਈਵੇ ‘ਤੇ ਪਿੰਡ ਨੀਲੋ ਨੇੜੇ ਧੁੰਦ ਕਾਰਨ ਕਈ ਵਾਹਨ ਆਪਸ ‘ਚ ਟਕਰਾਏ ਦੱਸੇ ਜਾ ਰਹੇ ਹਨ। GT ਰੋਡ ‘ਤੇ ਇਹ ਹਾਦਸਾ ਵਾਪਰਿਆ।

 ਖੰਨਾ ਨੇੜੇ GT ਰੋਡ 'ਤੇ ਭਿਆਨਕ ਹਾਦਸਾ

 ਧੁੰਦ ਦੀ ਵਜ੍ਹਾ ਕਾਰਨ ਵਾਪਰਿਆ ਹਾਦਸਾ

ਇਸ ਹਾਦਸੇ ਤੋਂ ਬਾਅਦ ਲੰਬਾ ਜਾਮ ਲੱਗ ਗਿਆ। ਕਈ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਮਗਰੋਂ ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ।

 ਕਈ ਲੋਕ ਹੋਏ ਜ਼ਖਮੀ, 1 ਦੀ ਮੌਤ !