ਸਾਇਕਲ ‘ਤੇ 315 ਕਿੱਲੋਮੀਟਰ ਲੰਮਾ ਸਫਰ ਤੈਅ ਕਰਕੇ ਮੇਰਠ ਤੋਂ ਮੂਸਾ ਪਿੰਡ ਪੁੱਜਿਆ ਸਿੱਧੂ ਮੂਸੇਵਾਲਾ ਦਾ ਫੈਨ

0
1486

ਮਾਨਸਾ : ਉੱਤਰ ਪ੍ਰਦੇਸ਼ ਦੇ ਜ਼ਿਲੇ ਮੇਰਠ ਤੋਂ ਲੱਗਭਗ 315 ਕਿਲੋਮੀਟਰ ਦੀ ਦੂਰੀ ਸਾਈਕਲ ਰਾਹੀਂ ਤੈਅ ਕਰਕੇ ਸ਼ਭਦੀਪ ਸਿੰਘ ਸਿੱਧੂਮੂਸੇਵਾਲਾ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਡਾ. ਅਨਿਲ ਨੌਸਰਾ ਪਿੰਡ ਮੂਸਾ ਪਹੁੰਚੇ।

ਕੱਲ ਦੋ ਵਜੇ ਸਾਈਕਲ ‘ਤੇ ਸਫਰ ਦੀ ਸ਼ੁਰੂਆਤ ਕਰਕੇ ਡਾ. ਅਨਿਲ ਅੱਜ ਦੁਪਿਹਰ ਪਿੰਡ ਮੂਸਾ ਪਹੁੰਚੇ ਤੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਭੇਟ ਕਰਕੇ ਸਿੱਧੂ ਦੇ ਮਾਤਾ ਜੀ ਨਾਲ ਮੁਲਾਕਾਤ ਕੀਤੀ। ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾ. ਅਨਿਲ ਨੌਸਰਾਨ ਨੇ ਕਿਹਾ ਕਿ 295 ਗਾਣੇ ਦੀ ਸੱਚੀ ਆਤਮਾ, ਸੱਚਾ ਆਦਮੀ ਤੇ ਸੱਚੇ ਵਿਚਾਰ ਮੈਨੂੰ ਇੱਥੇ ਖਿੱਚ ਕੇ ਲਿਆਏ ਹਨ ਤੇ ਅਮਰ ਸ਼ਹੀਦਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਕੇ ਸਿੱਧੂ ਮੂਸੇ ਵਾਲਾ ਅਮਰ ਹੋ ਗਿਆ ਹੈ।

ਉਹਨਾਂ ਕਿਹਾ ਕਿ ਮੈਂ 12 ਵਜੇ ਏਥੇ ਪਹੁੰਚ ਕੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਮਾਤਾ ਜੀ ਨੂੰ ਵੀ ਮਿਲਿਆ ਹਾਂ। ਉਹਨਾਂ ਕਿਹਾ ਕਿ 29 ਮਈ ਤੋਂ ਬਾਅਦ ਹੀ ਮੈ ਸਿੱਧੂ ਮੂਸੇ ਵਾਲਾ ਬਾਰੇ ਜਾਣਿਆ ਤੇ ਮੈਨੂੰ ਪਤਾ ਲੱਗਿਆ ਕਿ ਉਹ ਇੰਨੇ ਵੱਡੇ ਸਿੰਗਰ ਹਨ ਤੇ ਮੈਂ ਥੋੜਾ ਥੋੜਾ ਕਰਕੇ ਇਨ੍ਹਾਂ ਬਾਰੇ ਜਾਣਿਆ ਤੇ ਇਨ੍ਹਾਂ ਦੇ ਗਾਣੇ ਸੁਣੇ।


ਪਿੰਡ ਮੂਸਾ ਪਹੁੰਚਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਵਿਚਾਰ ਬਾਰੇ ਡਾ. ਅਨਿਲ ਨੌਸਰਾਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਠੀਕ ਹੈ ਕਿ ਕਿਸੇ ਨੇ ਸਿੱਧੂ ਮੂਸੇਵਾਲਾ ਜੀ ਦਾ ਸਰੀਰ ਲੈ ਲਿਆ ਹੈ ਲੇਕਿਨ ਆਦਮੀ ਉਹ ਮਰਦਾ ਹੈ, ਜਿਸਨੂੰ ਤੁਸੀਂ ਭੁੱਲ ਜਾਂਦੇ ਹੋ। ਅਗਰ ਤੁਸੀਂ ਯਾਦ ਰੱਖੋਗੇ ਤਾਂ ਉਮਰ ਭਰ ਕੋਈ ਆਦਮੀ ਮਰ ਨਹੀਂ ਸਕਦਾ।