ਗੈਂਗਸਟਰ ਫਰਾਰ ਮਾਮਲੇ ‘ਚ ਵੱਡਾ ਖੁਲਾਸਾ : ਮੇਅਕਅਪ ਆਰਟਿਸ ਹੈ ਦੀਪਕ ਟੀਨੂੰ ਦੀ ਗਰਲਫ੍ਰੈਂਡ

0
821

ਮਾਨਸਾ| ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮ ਅਤੇ ਫ਼ਰਾਰ ਹੋਏ ਖ਼ਤਰਨਾਕ ਅਪਰਾਧੀ ਦੀਪਕ ਟੀਨੂੰ ਨੂੰ ਭਜਾਉਣ ਵਾਲੀ ਪ੍ਰੇਮਿਕਾ ਦਾ ਨਾਂ ਜਤਿੰਦਰ ਕੌਰ ਉਰਫ ਜੋਤੀ ਹੈ। ਪ੍ਰੇਮਿਕਾ ਨੂੰ ਲੈ ਕੇ ਇਕ ਹੋਰ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੂੰ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਉਹ ਇੱਕ ਮੇਅਕਅਪ ਆਰਟਿਸ ਹੈ ਅਤੇ ਜੀਰਕਪੁਰ ਵਿਖੇ ਇਕ ਫਲੈਟ ਵਿੱਚ ਰਹਿੰਦੀ ਸੀ।

ਦੱਸ ਦਈਏ ਕਿ ਜੋਤੀ ਨੂੰ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਟੀਮ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਕੀਤਾ ਸੀ। ਸੂਤਰਾਂ ਦੀ ਮੰਨੀਏ ਤਾਂ ਦੀਪਕ ਟੀਨੂੰ ਦੇ ਭੱਜਾਉਣ ਚ ਜਤਿੰਦਰ ਕੌਰ ਨੇ ਅਹਿਮ ਭੂਮੀਕਾ ਨਿਭਾਈ ਹੈ। ਦੀਪਕ ਟੀਨੂੰ ਨੂੰ ਭਜਾਉਣ ਦੀ ਯੋਜਨਾ ਪਹਿਲਾਂ ਹੀ ਗੋਇੰਦਵਾਲ ਜੇਲ ਵਿੱਚ ਬਣਾਈ ਗਈ ਸੀ। ਇਕ ਹਫ਼ਤਾ ਪਹਿਲਾਂ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਸ ਦੀ ਗ੍ਰਿਫ਼ਤ ’ਚੋਂ ਫਰਾਰ ਹੋ ਗਿਆ ਸੀ, ਜਿਸ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਇਹ ਚਰਚਾ ਸੀ ਕਿ ਟੀਨੂੰ ਦੀ ਪ੍ਰੇਮਿਕਾ ਪੁਲਿਸ ਮੁਲਾਜ਼ਮ ਹੈ ਪਰ ਹੁਣ ਅਸਲੀਅਤ ਸਾਹਮਣੇ ਆਈ ਹੈ। ਗੈਂਗਸਟਰ ਟੀਨੂੰ ਦੇ ਵਿਦੇਸ਼ ਭੱਜਣ ਦੇ ਚਰਚੇ ਹਨ ਪਰ ਇਸ ਦਾ ਕੋਈ ਸੁਰਾਗ ਹਾਲੇ ਤਕ ਪੁਲਸ ਨੂੰ ਮਿਲਿਆ ਨਹੀਂ ਪਰ ਸੂਤਰਾਂ ਦੀ ਮੰਨੀਏ ਤਾਂ ਦੀਪ ਟੀਨੂੰ ਮਾਲਦੀਪ ਰਾਹੀਂ ਅਰਬ ਦੇ ਕਿਸੇ ਦੇਸ਼ ‘ਚ ਪਹੁੰਚ ਚੁੱਕਾ ਹੈ।