ਪਟਿਆਲਾ | ਬਿਸ਼ਨ ਨਗਰ ’ਚ ਲੈਂਟਰ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਹਾਦਸੇ ਦੌਰਾਨ ਇਕ ਨੌਜਵਾਨ ਮਲਬੇ ਹੇਠਾਂ ਦੱਬ ਗਿਆ, ਜਿਸ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਕਾਨ ਵਿਚ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ।
ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾ ਰਾਜਬੀਰ ਵਜੋਂ ਹੋਈ ਹੈ ਜੋ ਕਿ ਮੁਰਾਦਾਬਾਦ ਦਾ ਰਹਿਣ ਵਾਲਾ ਸੀ। ਉਹ ਕਿਰਾਏਦਾਰ ਸੀ ਅਤੇ ਚਿਕਨ ਦੀ ਦੁਕਾਨ ਵਿਚ ਕੰਮ ਕਰਦਾ ਸੀ। ਪਰਿਵਾਰ ਦੇ ਹੋਰ ਮੈਂਬਰ ਵੀ ਦਿਹਾੜੀਦਾਰ ਹਨ ਪਰ ਇਸ ਹਾਦਸੇ ਤੋਂ ਬਾਅਦ ਪਰਿਵਾਰ ’ਚ ਸੋਗ ਪਸਰ ਗਿਆ ਹੈ।
ਮਕਾਨ ਮਾਲਕ ਦਾ ਕਹਿਣਾ ਹੈ ਕਿ ਲੈਂਟਰ ਕਾਫੀ ਪੁਰਾਣਾ ਸੀ ਅਤੇ ਇਸ ਦੇ ਨਾਲ ਦੇ ਮਕਾਨ ਨੂੰ ਕੁਝ ਦਿਨ ਪਹਿਲਾਂ ਹੀ ਢਾਹਿਆ ਗਿਆ ਸੀ, ਜਿਸ ਦੀਆਂ ਕੱਢੀਆਂ ਗਈਆਂ ਨੀਂਹਾਂ ਇਸ ਘਰ ਨਾਲ ਹੀ ਲੱਗਦੀਆਂ ਹਨ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।