ਰੋਜ਼ੀ-ਰੋਟੀ ਕਮਾਉਣ ਨਾਜੀਰੀਆਂ ਗਏ 21 ਸਾਲਾਂ ਨੌਜਵਾਨ ਦੀ ਮੌਤ

0
2392

ਤਰਨਤਾਰਨ (ਬਲਜੀਤ ਸਿੰਘ) | ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤਲਵੰਡੀ ਸੋਭਾ ਸਿੰਘ ਦੇ 21 ਸਾਲਾ ਨੌਜਵਾਨ ਹਰਮਨ ਸਿੰਘ ਜੋ ਕਿ ਇੱਕ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਨਾਈਜੀਰੀਆ ਗਿਆ ਸੀ, ਦੀ ਹਾਲਤ ਖਰਾਬ ਹੋਣ ਕਾਰਨ ਬੀਤੀ ਰਾਤ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਨ੍ਹਾਂ ਦਾ ਬੇਟਾ ਨਾਈਜੀਰੀਆ ਰੋਜ਼ੀ-ਰੋਟੀ ਕਮਾਉਣ ਗਿਆ ਸੀ। ਬੀਤੀ ਰਾਤ ਉਨ੍ਹਾਂ ਨੂੰ ਸੁਨੇਹਾ ਮਿਲਿਆ ਕਿ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਹੈ। ਉਨ੍ਹਾਂ ਕੰਪਨੀ ਨੂੰ ਬੇਨਤੀ ਕੀਤੀ ਕਿ ਮੁੰਡੇ ਦੀ ਲਾਸ਼ ਭਾਰਤ ਭੇਜੀ ਜਾਵੇ ਪਰ ਅਜੇ ਤੱਕ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ।

ਮ੍ਰਿਤਕ ਦੀ ਮਾਂ ਰਜਵੰਤ ਕੌਰ ਅਤੇ ਪਿੰਡ ਦੇ ਸਰਪੰਚ ਰਾਜਬੀਰ ਸਿੰਘ ਨੇ ਸਮਾਜ ਸੇਵੀਆਂ ਅਤੇ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਭਾਰਤ ਭੇਜੀ ਜਾਵੇ। ਮ੍ਰਿਤਕ ਮਾਪਿਆਂ ਦਾ ਇਕਲੌਤਾ ਬੇਟਾ ਸੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)