ਸਤਲੁਜ ਦਰਿਆ ਦੇ ਤੇਜ਼ ਵਹਾਅ ‘ਚ ਰੁੜ੍ਹਿਆ 17 ਸਾਲ ਦਾ ਨੌਜਵਾਨ, ਭਾਲ ਜਾਰੀ

0
316

ਸ਼ਾਹਕੋਟ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਾਹਕੋਟ ਦੇ ਪਿੰਡ ਚੱਕ ਰਾਮੇ ‘ਚ ਵੀਰਵਾਰ ਸ਼ਾਮ ਨੂੰ ਦਰਿਆ ‘ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ‘ਚ ਇਕ ਨੌਜਵਾਨ ਰੁੜ੍ਹ ਗਿਆ। ਜਾਣਕਾਰੀ ਅਨੁਸਾਰ ਦਮਨਪ੍ਰੀਤ (17) ਪੁੱਤਰ ਸੁਰਿੰਦਰ ਕੁਮਾਰ ਸੋਨੂੰ ਵਾਸੀ ਪਿੰਡ ਤਲਵੰਡੀ ਬੂਟੀਆਂ (ਸ਼ਾਹਕੋਟ) ਆਪਣੇ 3 ਸਾਥੀਆਂ ਨਾਲ ਪਿੰਡ ਚੱਕ ਰਾਮੇ ਵਿਖੇ ਸਤਲੁਜ ਦਰਿਆ ‘ਤੇ ਗਿਆ ਅਤੇ ਨਹਾਉਣ ਲੱਗ ਪਿਆ, ਜਿਸ ਦੌਰਾਨ ਦਮਨਪ੍ਰੀਤ ਪਾਣੀ ਵਿੱਚ ਡੁੱਬ ਗਿਆ, ਉਸਦੇ ਸਾਥੀਆਂ ਨੇ ਉਸਦੀ ਬਹੁਤ ਭਾਲ ਕੀਤੀ ਪਰ ਉਹ ਨਹੀਂ ਮਿਲਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਾਹਕੋਟ ਦੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਅਤੇ ਮਾਡਲ ਥਾਣਾ ਸ਼ਾਹਕੋਟ ਦੇ ਏ.ਐੱਸ.ਆਈ ਕਸ਼ਮੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ, ਜੋ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਕਰ ਰਹੇ ਹਨ। ਜਾਂਚ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਨੌਜਵਾਨ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ।