ਮਹਿਲਾ ਕਾਂਸਟੇਬਲ ਬਲਜੀਤ ਕੌਰ ਨੇ ਵਿਦੇਸ਼ ‘ਚ ਚਮਕਾਇਆ ਭਾਰਤ ਦਾ ਨਾਂਅ, ਪੰਜਾਬ ਪਹੁੰਚਣ ‘ਤੇ ਹੋਇਆ ਸ਼ਾਨਦਾਰ ਸਵਾਗਤ

0
2484

ਜਲੰਧਰ 1ਅਗਸਤ |  ਵਿੲਤਨਾਮ ‘ਚ ਹੋਈ 9ਵੀਂ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਐਸ.ਬੀ.ਐਸ. ਨਗਰ ਦੀ ਮਹਿਲਾ ਕਾਂਸਟੇਬਲ ਬਲਜੀਤ ਕੌਰ, ਜੋ ਇਸ ਸਮੇਂ ਸੈਂਟਰ ਸਪੋਰਟਸ, ਪੀ.ਏ.ਪੀ. ਹੈੱਡਕੁਆਟਰ ਜਲੰਧਰ ‘ਚ ਤੈਨਾਤ ਹੈ, ਨੇ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਉਪਲਬਧੀ ‘ਤੇ ਨਾ ਸਿਰਫ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਗੋਂ ਸਾਰਾ ਇਲਾਕਾ ਮਾਣ ਮਹਿਸੂਸ ਕਰ ਰਿਹਾ ਹੈ।

ਇਸ ਮੌਕੇ ‘ਤੇ ਉਨ੍ਹਾਂ ਦੀ ਧੀ ਵੀ ਬਹੁਤ ਖੁਸ਼ ਨਜ਼ਰ ਆਈ ਜੋ ਆਪਣੀ ਮਾਂ ਉੱਤੇ ਫੁੱਲ ਵਰਸਾਉਂਦੀ ਹੋਈ ਦਿਖਾਈ ਦਿੱਤੀ। ਇਸ ਗੌਰਵਸ਼ਾਲੀ ਮੌਕੇ ‘ਤੇ ਮਸ਼ਹੂਰ ਪੰਜਾਬੀ ਕਲਾਕਾਰ ਗੁਲਜ਼ਾਰ ਲਾਹੌਰੀਆ ਵੀ ਹਾਜ਼ਰ ਰਹੇ। ਉਨ੍ਹਾਂ ਨੇ ਬਲਜੀਤ ਕੌਰ ਨੂੰ ਇਸ ਵੱਡੀ ਉਪਲਬਧੀ ਲਈ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਇਹ ਕਾਮਯਾਬੀ ਪੰਜਾਬ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ ਹੈ।

ਬਲਜੀਤ ਕੌਰ ਦੀ ਇਸ ਸਫਲਤਾ ‘ਚ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੇ ਪਤੀ ਨੇ ਵੀ ਹਰ ਪਲ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ, “ਮੈਨੂੰ ਮਾਣ ਹੈ ਕਿ ਮੇਰੀ ਪਤਨੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਸਿਰ ਉੱਚਾ ਕੀਤਾ ਹੈ। ਅੱਜ ਸਾਰਾ ਦੇਸ਼ ਤੇ ਸ਼ਹਿਰ ਬਲਜੀਤ ਦੀ ਇਸ ਕਾਮਯਾਬੀ ‘ਤੇ ਮਾਣ ਮਹਿਸੂਸ ਕਰ ਰਿਹਾ ਹੈ।”

ਬਲਜੀਤ ਕੌਰ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਮਹਿਨਤ ਦੇ ਜ਼ਰੀਏ ਜ਼ਿੰਦਗੀ ‘ਚ ਆਪਣਾ ਮੰਜ਼ਿਲ ਹਾਸਲ ਕਰੋ। ਉਨ੍ਹਾਂ ਕਿਹਾ, “ਜੇਕਰ ਟੀਚਾ ਸਾਫ਼ ਹੋਵੇ ਤੇ ਮਹਿਨਤ ਦਿਲੋਂ ਕੀਤੀ ਜਾਵੇ, ਤਾਂ ਕਾਮਯਾਬੀ ਪੱਕੀ ਹੁੰਦੀ ਹੈ। ਸਮਾਜ ਤੁਹਾਡੇ ‘ਤੇ ਤਦ ਹੀ ਮਾਣ ਕਰੇਗਾ ਜਦੋਂ ਤੁਸੀਂ ਆਪਣੇ ਕੰਮ ਰਾਹੀਂ ਤੇ ਸਚੀ ਮਹਿਨਤ ਦੇ ਬਲ ‘ਤੇ ਕਿਸੇ ਉਚਾਈ ਤੱਕ ਪਹੁੰਚੋਗੇ।”