ਬਠਿੰਡਾ 1 ਅਗਸਤ | – ਬਠਿੰਡਾ ਦੇ ਪਿੰਡ ਹਰਰਾਏਪੁਰ ਵਿਖੇ ਇੱਕ ਨੌਜਵਾਨ ਦੀ ਮੋਟਰਸਾਈਕਲ ਦੇ ਕੋਲ ਲਾਸ਼ ਪਈ ਮਿਲੀ। ਬਠਿੰਡਾ ਦੇ ਨੇਹੀਆਂਵਾਲਾ ਥਾਣਾ ‘ਚ ਅਗਿਆਤ ‘ਤੇ ਮਾਮਲਾ ਦਰਜ ਕੀਤਾ ਗਿਆ। ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਪਿੰਡ ਹਰਰਾਏਪੁਰ ਵਿਖੇ ਇੱਕ 21 ਸਾਲਾਂ ਨੌਜਵਾਨ ਜਿਸ ਦਾ ਨਾਂਅ ਆਕਾਸ਼ਦੀਪ ਸਿੰਘ ਹੈ ਅਤੇ ਜਿਸ ਦੇ ਸੰਬੰਧ ਦੇ ‘ਚ ਅਸੀਂ ਨੇਹੀਆਂਵਾਲਾ ਥਾਣੇ ‘ਚ ਮਾਮਲਾ ਦਰਜ ਕਰ ਲਿਆ ਹੈ ਤੇ ਲੜਕੇ ਦੇ ਕੋਲੋਂ ਮੋਬਾਇਲ ਫੋਨ ਵੀ ਜਬਤ ਕੀਤੇ ਗਏ ਹਨ । ਹਰ ਪਹਿਲੂ ਦੇ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਵੀ ਇਸ ‘ਚ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।