ਸੋਨੂੰ ਸੂਦ ਰਾਜਨੀਤੀ ‘ਚ ਰੱਖਣਗੇ ਪੈਰ, ਭਾਜਪਾ ਨਾਲ ਹੱਥ ਮਿਲਾਉਣ ਦੀ ਤਿਆਰੀ

0
370

ਨਵੀਂ ਦਿੱਲੀ . ਕੋਰੋਨਾ ਮਹਾਮਾਰੀ ਦੌਰਾਨ ਬਾਲਵੁੱਡ ਅਦਾਕਾਰ ਸੋਨੂੰ ਸੂਦ ਚਰਚਾ ‘ਚ ਹਨ। ਦਰਅਸਲ ਸੋਨੂੰ ਨੇ ਇਸ ਔਖੀ ਘੜੀ ‘ਚ ਗਰੀਬ ਮਜ਼ਦੂਰਾਂ ਦੀ ਬਾਂਹ ਫੜ੍ਹੀ ਹੈ। ਇਸ ਦੌਰਾਨ ਹੀ ਹੁਣ ਖ਼ਬਰ ਆਈ ਹੈ ਕਿ ਉਹ ਸਿਆਸਤ ‘ਚ ਕਦਮ ਰੱਖਣ ਜਾ ਰਹੇ ਹਨ ਤੇ ਭਾਜਪਾ ਨਾਲ ਹੱਥ ਮਿਲਾਉਣ ਦੀ ਤਿਆਰੀ ਕਰ ਰਹੇ ਹਨ, ਪਰ ਸੋਨੂੰ ਸੂਦ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਜੋ ਕਰ ਰਹੇ ਹਨ ਸਿਰਫ਼ ਪ੍ਰੇਮ ਭਾਵਨਾ ਨਾਲ ਕਰ ਰਹੇ ਹਨ। ਸੋਨੂੰ ਨੇ ਕਿਹਾ ਕਿ ਮੇਰਾ ਸਿਆਸਤ ਨਾਲ ਕੋਈ ਲੈਣ-ਦੇਣ ਨਹੀਂ ਹੈ। ਮੈਂ ਸਿਰਫ਼ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣਾ ਚਾਹੁੰਦਾ ਹਾਂ। ਉਨ੍ਹਾਂ ਆਪਣੀ ਇੱਛਾ ਦੱਸਦਿਆਂ ਕਿਹਾ ਕਿ ਮੈਂ ਹਰ ਮਜ਼ਦੂਰ ਦੇ ਉਸ ਦੇ ਘਰ ਪਹੁੰਚਣ ਲਈ ਕੰਮ ਕਰਦਾ ਰਹਿਣਾ ਚਾਹੁੰਦਾ ਹਾਂ। ਯਾਤਰਾ ਪੂਰੇ ਦੇਸ਼ ਤੋਂ ਜਾਰੀ ਰਹੇਗੀ। ਅਸੀਂ ਚਾਹੁੰਦੇ ਹਾਂ ਕਿ ਸਾਰੇ ਸੁਰੱਖਿਅਤ ਆਪਣੇ ਘਰ ਪਹੁੰਚ ਜਾਣ।

ਸੋਨੂੰ ਸੂਦ ਨੇ ਹੁਣ ਤਕ 20 ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਬਿਹਾਰ, ਯੂਪੀ, ਓੜੀਸਾ ਤੇ ਝਾਰਖੰਡ ਪਹੁੰਚਾਉਣ ‘ਚ ਮਦਦ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਿਰਫ਼ ਬੱਸਾਂ ਹੀ ਨਹੀਂ ਸਗੋਂ ਜਹਾਜ਼ ਰਾਹੀਂ ਵੀ ਘਰਾਂ ਨੂੰ ਰਵਾਨਾ ਕੀਤਾ ਹੈ।