ਜਲੰਧਰ . ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਵਿਵਾਦਾਂ ਨਾਲ ਨਾਤਾ ਕੋਈ ਨਵਾਂ ਨਹੀਂ। ਕਦੀਂ ਸਟੇਜ ਤੋਂ ਕਹਿਣਾ ਕਿ ਦੱਸੋ ਕੀਹਦਾ ਕੰਡਾ ਕੱਢਣਾ ਜੱਟ ਜ਼ਮਾਨਤ ਉੱਤੇ ਆਇਆ ਹੋਇਆ ਹੈ ਪਰ ਇਸ ਬਾਰ ਆਰਮਜ਼ ਐਕਟ ਦੀ ਧਾਰਾ 25 ਲੱਗਣ ਤੇ ਅਸਲ ਵਿਚ ਹੀ “ਜੱਟ” ਦੀ ਜ਼ਮਾਨਤ ਹੋਣਾ ਮੁਸ਼ਕਿਲ ਜਾਪ ਰਿਹਾ ਹੈ ਪਰ ਪੁਲਿਸ ਮੂਸੇਵਾਲੇ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਲੁਧਿਆਣਾ ਨਿਵਾਸੀ ਕੁਲਦੀਪ ਸਿੰਘ ਖਹਿਰਾ, ਪਰਵਿੰਦਰ ਸਿੰਘ ਕਿੱਟਣਾ ਤੇ ਐਡਵੋਕੇਟ ਹਾਕਮ ਸਿੰਘ ਦਾ ਕਹਿਣਾ ਹੈ ਕੇ ਪਹਿਲਾਂ ਤਾਂ ਪੁਲਿਸ ਨੇ ਇਸ ਮਾਮਲੇ ਵਿਚ ਗਾਇਕ ਨੂੰ ਸ਼ਰੇਆਮ AK ਸੰਤਾਲੀ ਚਲਾਉਂਣ ਉੱਤੇ ਕਰਫਿਊ ਤੋੜਣ , ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਹਲਕੀਆਂ ਧਾਰਾਵਾਂ ਲਗਾਈਆਂ ਬਾਅਦ ਵਿਚ ਮਾਣਯੋਗ ਹਾਈਕੋਰਟ ਦੀ ਸੁਣਵਾਈ ਤੇ ਪੁਲਿਸ ਦੁਆਰਾ ਕਿਹਾ ਗਿਆ ਆਰਮਜ਼ ਐਕਟ ਲਗਾ ਦਿੱਤਾ ਗਿਆ ਹੈ ਪਰ ਇੰਜ ਜਾਪ ਰਿਹਾ ਕੇ ਪੁਲਿਸ ਸਿੱਧੂ ਮੂਸੇਵਾਲਾ ਨੂੰ ਨਾ ਗ੍ਰਿਫ਼ਤਾਰ ਕਰ ਲੁਕਣ ਮੀਚੀ ਵਾਲਾਂ ਖੇਡ ਰਹੀ ਹੈ ਜਦ ਕੇ ਉਸਦੇ ਪਿੰਡ ਵਾਲੇ ਕਹਿ ਰਹੇ ਨੇ ਕੇ ਉਹ ਸ਼ਰੇਆਮ ਪਿੰਡ ਵਿਚ ਟਰੈਕਟਰ ‘ਤੇ ਫਿਰਦਾ ਹੈ।
ਸ਼ਿਕਾਇਤਕਰਤਾ ਕੁਲਦੀਪ ਸਿੰਘ ਖਹਿਰਾ, ਐਡਵੋਕੇਟ ਹਾਕਮ ਸਿੰਘ ਤੇ ਪਰਵਿੰਦਰ ਸਿੰਘ ਕਿੱਟਣਾ ਦਾ ਕਹਿਣਾ ਹੈ ਕੇ ਹੁਣ ਪੰਜਾਬ ਡੀ ਜੀ ਪੀ ਦਿਨਕਰ ਗੁਪਤਾ ਜੀ ਨੂੰ ਇਸ ਮਾਮਲੇ ਬਾਰੇ ਮੂਸੇਵਾਲੇ ਦੀ ਗ੍ਰਿਫਤਾਰੀ ਕਰਨ ਲਈ ਲਿਖਣਗੇ ਤਾਂ ਜੋ ਦੁਬਾਰਾ ਹਾਈਕੋਰਟ ਦਾ ਦਰਵਾਜ਼ਾ ਨਾ ਖੜਕਾਉਣਾ ਪਵੇ ਉਹਨਾਂ ਇਹ ਵੀ ਕਿਹਾ ਕੇ ਡੀਜੀਪੀ ਨੂੰ ਇਹ ਵੀ ਲਿਖਿਆ ਜਾਵੇਗਾ ਕੇ ਕੱਲ੍ਹ ਨਾਭਾ ਪੁਲਿਸ ਨੇ ਨਾਕੇ ਤੇ ਰੋਕ ਮੂਸੇਵਾਲੇ ਦਾ ਚਾਲਾਨ ਕਰਕੇ ਕਿਸ ਪੁਲਿਸ ਅਫਸਰ ਦੇ ਕਹਿਣ ਤੇ ਚੱਲਦਾ ਕਰ ਦਿੱਤਾ ਜਦਕਿ ਪੰਜਾਬ ਪੁਲਿਸ ਇਸਨੂੰ ਲੱਭ ਰਹੀ ਹੈ ਤੇ ਬੱਚਾ-ਬੱਚਾ ਇਸ ਕੇਸ ਸੰਬੰਧੀ ਜਾਣਦਾ ਹੈ। ਹੁਣ ਸਿੱਧੂ ਮੂਸੇਵਾਲਾ ਦੀ ਸੰਗਰੂਰ ਵਿਚ 12 ਜੂਨ ਨੂੰ ਪੇਸ਼ੀ ਹੈ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ)











































