ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਦਾ ਵੱਡਾ ਦਾਅਵਾ ! ਤੀਜਾ ਵਿਸ਼ਵ ਯੁੱਧ ਹੋਣ ਤੋਂ ਰੋਕਾਂਗਾ

0
26

ਨੈਸ਼ਨਲ ਡੈਸਕ, 20 ਜਨਵਰੀ | ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਹੁੰ ਚੁੱਕਣ ਤੋਂ ਪਹਿਲਾਂ ਐਤਵਾਰ ਰਾਤ ਨੂੰ ਵਾਸ਼ਿੰਗਟਨ ‘ਚ ਜਿੱਤ ਦਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਦੁਨੀਆ ‘ਚ ਤੀਜੇ ਵਿਸ਼ਵ ਯੁੱਧ ਨੂੰ ਹੋਣ ਤੋਂ ਰੋਕਣਗੇ। ਉਨ੍ਹਾਂ ਦਾਅਵਾ ਕੀਤਾ ਕਿ ਦੁਨੀਆ ਤੀਜੇ ਵਿਸ਼ਵ ਯੁੱਧ ਦੇ ਬਹੁਤ ਨੇੜੇ ਹੈ।

ਟਰੰਪ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਦਾ ਸਿਹਰਾ ਵੀ ਲਿਆ। ਉਨ੍ਹਾਂ ਕਿਹਾ ਕਿ ਇਹ ਟਰੰਪ ਦਾ ਪ੍ਰਭਾਵ ਹੈ। ਚੋਣਾਂ ਜਿੱਤਣ ਦੇ ਸਿਰਫ਼ 3 ਮਹੀਨਿਆਂ ਦੇ ਅੰਦਰ ਹੀ ਗਾਜ਼ਾ ਵਿਚ ਜੰਗਬੰਦੀ ਹੋ ਗਈ ਹੈ। ਟਰੰਪ ਨੇ ਯੂਕਰੇਨ ਵਿਚ ਚੱਲ ਰਹੀ ਜੰਗ ਅਤੇ ਮੱਧ ਪੂਰਬ ਦੇ ਦੇਸ਼ਾਂ ਵਿਚ ਫੈਲ ਰਹੀ ਅਰਾਜਕਤਾ ਨੂੰ ਰੋਕਣ ਦੀ ਵੀ ਗੱਲ ਕੀਤੀ।

ਟਰੰਪ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦਾ ਉਦਘਾਟਨ ਚਾਰ ਸਾਲਾਂ ਦੇ ਅਮਰੀਕੀ ਪਤਨ ਨੂੰ ਖਤਮ ਕਰੇਗਾ। ਉਨ੍ਹਾਂ ਅਗਲੇ ਕਾਰਜਕਾਲ ਵਿਚ ਇਤਿਹਾਸਕ ਰਫ਼ਤਾਰ ਨਾਲ ਕੰਮ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਮੈਕਸੀਕੋ ਸਰਹੱਦ ਨੂੰ ਸੀਲ ਕਰਨ ਨਾਲ ਸ਼ੁਰੂ ਹੋਵੇਗਾ।