ਗਾਇਕ ਵਿੱਕੀ ਧਾਲੀਵਾਲ ਨੇ ਭਾਖੜਾ ਨਹਿਰ ‘ਚ ਕਾਰ ਸਮੇਤ ਡਿੱਗੇ ਬਜ਼ੁਰਗ ਜੋੜੇ ਦੀ ਬਚਾਈ ਜਾਨ

0
54

ਚੰਡੀਗੜ੍ਹ, 10 ਜਨਵਰੀ | ਗਾਇਕ ਤੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤਕ ਖੇਤਰ ਵਿਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਨਾਲ ਨਿਰੰਤਰ ਚਰਚਾਵਾਂ ਵਿਚ ਹਨ ਪਰ ਅੱਜ ਵਿੱਕੀ ਧਾਲੀਵਾਲ ਸੰਗੀਤ ਤੋਂ ਹੱਟ ਕੇ ਇੱਕ ਇਨਸਾਨੀਅਤ ਦੇ ਨੇਕ ਕਾਰਜ ਨਾਲ ਹਰ ਪਾਸੇ ਚਰਚਾ ਵਿਚ ਹਨ।

ਦੱਸ ਦਈਏ ਕਿ ਵਿੱਕੀ ਧਾਲੀਵਾਲ ਵਲੋਂ ਆਪਣੇ ਸ਼ੋਅ ‘ਤੇ ਜਾਂਦਿਆਂ ਜਲੰਧਰ ਨੇੜੇ ਭਾਖੜਾ ਨਹਿਰ ਵਿਚ ਕਾਰ ਸਮੇਤ ਡਿੱਗੇ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਅਤੇ ਲੋਕਾਂ ਅਤੇ ਪ੍ਰਸ਼ੰਸਕਾਂ ਵਲੋਂ ਵਿੱਕੀ ਧਾਲੀਵਾਲ ਵਲੋਂ ਕੀਤੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਵਿੱਕੀ ਧਾਲੀਵਾਲ ਨਾਲ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਹੈਪੀ ਬਲ ਤੁਲੇਵਾਲ ਵੀ ਮੌਜੂਦ ਸਨ।