ਪਰਿਵਾਰਕ ਝਗੜੇ ਕਾਰਨ ਜਵਾਈ ਨੇ ਸਹੁਰੇ ‘ਤੇ ਚੜ੍ਹਾ ਦਿੱਤੀ ਟਰੈਕਟਰ-ਟਰਾਲੀ, ਟੁੱਟ ਗਈ ਲੱਤ

0
287
ਫਾਜ਼ਿਲਕਾ, 3 ਜਨਵਰੀ | ਜ਼ਿਲੇ ‘ਚ ਪਰਿਵਾਰਕ ਝਗੜੇ ਕਾਰਨ ਇਕ ਵਿਅਕਤੀ ਨੂੰ ਜਵਾਈ ਵਲੋਂ ਟਰੈਕਟਰ ਨਾਲ ਕੁਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਵਿਅਕਤੀ ਦੀ ਇੱਕ ਲੱਤ ਟੁੱਟ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜ਼ਖਮੀ ਦੀ ਪਛਾਣ ਸਦਰ ਥਾਣਾ ਖੇਤਰ ਦੇ ਪਿੰਡ ਮਿਆਣੀ ਬਸਤੀ ਦੇ ਰਹਿਣ ਵਾਲੇ ਮਨਜੀਤ ਵਜੋਂ ਹੋਈ ਹੈ। ਹਸਪਤਾਲ ਵਿਚ ਦਾਖ਼ਲ ਮਨਜੀਤ ਨੇ ਆਪਣੇ ਜਵਾਈ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਜ਼ਖਮੀ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਜਵਾਈ ਨੇ ਉਸ ‘ਤੇ ਟਰੈਕਟਰ ਚੜ੍ਹਾ ਦਿੱਤਾ, ਜਿਸ ਕਾਰਨ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਸ ਦਾ ਦੋਸ਼ ਹੈ ਕਿ ਕਰੀਬ ਦੋ ਸਾਲ ਪਹਿਲਾਂ ਉਸ ਨੇ ਆਪਣੇ ਜਵਾਈ ਨੂੰ ਟਰੈਕਟਰ ਟਰਾਲੀ ਦਿੱਤੀ ਸੀ ਤਾਂ ਜੋ ਉਹ ਇਸ ਨੂੰ ਚਲਾ ਕੇ ਕਾਰੋਬਾਰ ਕਰ ਸਕੇ ਅਤੇ ਦੋ ਵਕਤ ਦੀ ਰੋਟੀ ਕਮਾ ਸਕੇ।
ਹੁਣ ਉਨ੍ਹਾਂ ਨੇ ਉਸ ਤੋਂ ਉਸ ਦਾ ਹਿਸਾਬ ਮੰਗਿਆ ਤਾਂ ਕਿ ਹੁਣ ਉਨ੍ਹਾਂ ਨੂੰ ਵੀ ਕੁਝ ਖਰਚਾ-ਪਾਣੀ ਦਿੱਤਾ ਜਾ ਸਕੇ, ਜੋ ਉਸ ਦੇ ਜਵਾਈ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਜਦੋਂ ਉਸ ਦਾ ਟਰੈਕਟਰ ਟਰਾਲੀ ਲੰਘਣ ਲੱਗਾ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੇ ਮੇਰੇ ਉਪਰ ਟਰੈਕਟਰ ਚੜ੍ਹਾ ਦਿੱਤਾ।