ਮਾਮੂਲੀ ਟਕਰਾਅ ਤੋਂ ਬਾਅਦ ਭਰਾ ਨੇ ਭੈਣ ਨੂੰ ਉਤਾਰਿਆ ਮੌਤ ਦੇ ਘਾਟ

0
678

ਮੋਗਾ, 27 ਦਸੰਬਰ | ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਵੈਰੋਕੇ ਵਿਚ ਇੱਕ ਭਰਾ ਨੇ ਆਪਣੀ ਹੀ ਭੈਣ ਦਾ ਕਤਲ ਕਰ ਦਿਤਾ। ਜਾਣਕਾਰੀ ਮੁਤਾਬਕ ਮ੍ਰਿਤਕਾ ਵੀਰਪਾਲ ਕੌਰ ਆਪਣੇ ਨਾਨਕੇ ਪਿੰਡ ਵੈਰੋਕੇ ਰਹਿ ਰਹੀ ਸੀ, ਜਿੱਥੇ ਕਿਸੇ ਗੱਲ ਨੂੰ ਲੈ ਕੇ ਭੈਣ-ਭਰਾ ਵਿਚ ਟਕਰਾਅ ਹੋ ਗਿਆ, ਜਿਸ ਤੋਂ ਬਾਅਦ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿਤਾ। ਫ਼ਿਲਹਾਲ ਮੌਕੇ ’ਤੇ ਪੁਲਿਸ ਜਾਂਚ ਕਰ ਰਹੀ ਹੈ। ਦੋਸ਼ੀ ਭਰਾ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।