ਸਾਵਧਾਨ ! ਭਾਰਤੀ ਮਰਦਾਂ ‘ਚ ਵਧ ਰਿਹਾ ਪੈਨਕ੍ਰੀਆਟਿਕ ਕੈਂਸਰ, ਜਾਣੋ ਇਸ ਦੇ ਲੱਛਣ

0
186

ਹੈਲਥ ਡੈਸਕ | ਪਿਛਲੇ ਕੁਝ ਸਾਲਾਂ ਵਿਚ ਭਾਰਤੀ ਪੁਰਸ਼ਾਂ ਵਿਚ ਪੈਨਕ੍ਰੀਆਟਿਕ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਇਹ ਗ੍ਰਾਫ ਪਿਛਲੇ 5-10 ਸਾਲਾਂ ਵਿਚ ਤੇਜ਼ੀ ਨਾਲ ਵਧਿਆ ਹੈ, ਜਿਸ ਕਾਰਨ ਭਾਰਤ ਸਰਕਾਰ ਅਤੇ ਡਾਕਟਰ ਚਿੰਤਤ ਹਨ।

ਇਸ ਲਈ ਮੁੱਖ ਤੌਰ ‘ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਸਭ ਤੋਂ ਵੱਧ ਨੁਕਸਾਨ ਪੀਜ਼ਾ, ਬਰਗਰ ਅਤੇ ਮਿੱਠੇ ਵਾਲੇ ਡਰਿੰਕਸ, ਉੱਚ ਚਰਬੀ ਵਾਲੇ ਅਲਟਰਾ ਪ੍ਰੋਸੈਸਡ ਡਾਈਟ ਕਾਰਨ ਹੁੰਦਾ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਪੁਰਸ਼ਾਂ ਵਿਚ ਔਰਤਾਂ ਦੇ ਮੁਕਾਬਲੇ ਪੈਨਕ੍ਰੀਆਟਿਕ ਕੈਂਸਰ ਹੋਣ ਦੀ ਸੰਭਾਵਨਾ ਲਗਭਗ ਦੁੱਗਣੀ ਹੁੰਦੀ ਹੈ। ਜੈਨੇਟਿਕ ਕਾਰਨਾਂ ਤੋਂ ਇਲਾਵਾ ਮਰਦਾਂ ਵਿਚ ਸਿਗਰੇਟ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਵੀ ਇਸ ਦਾ ਇੱਕ ਵੱਡਾ ਕਾਰਨ ਹੈ।

ਪੈਨਕ੍ਰੀਆਟਿਕ ਕੈਂਸਰ ਦੇ ਮਾਮਲੇ ਪਿੰਡਾਂ ਨਾਲੋਂ ਸ਼ਹਿਰਾਂ ਵਿਚ ਜ਼ਿਆਦਾ ਹਨ। ਇਸ ਦੇ ਸੰਭਾਵਿਤ ਕਾਰਨ ਸ਼ਹਿਰ ਵਿਚ ਫਾਸਟ ਫੂਡ ਅਤੇ ਅਲਟਰਾ ਪ੍ਰੋਸੈਸਡ ਫੂਡ ਦੀ ਜ਼ਿਆਦਾ ਵਰਤੋਂ ਅਤੇ ਜਲਵਾਯੂ ਵਿਚ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ।

ਵਰਲਡ ਕੈਂਸਰ ਰਿਸਰਚ ਫੰਡ ਦੇ ਅਨੁਸਾਰ ਹਰ ਸਾਲ ਦੁਨੀਆ ਭਰ ਵਿਚ ਪੈਨਕ੍ਰੀਆਟਿਕ ਕੈਂਸਰ ਕਾਰਨ 4 ਲੱਖ 60 ਹਜ਼ਾਰ ਤੋਂ ਵੱਧ ਲੋਕ ਮਰਦੇ ਹਨ। ਭਾਰਤ ਵਿਚ ਹਰ ਸਾਲ 12 ਹਜ਼ਾਰ 700 ਤੋਂ ਵੱਧ ਲੋਕ ਮਰਦੇ ਹਨ। ਇਨ੍ਹਾਂ ਵਿਚ 8 ਹਜ਼ਾਰ ਤੋਂ ਵੱਧ ਪੁਰਸ਼ ਹਨ।

ਪੈਨਕ੍ਰੀਆਟਿਕ ਕੈਂਸਰ ਕੀ ਹੈ?

ਸਾਡੇ ਪੇਟ ਦੇ ਪਿਛਲੇ ਹਿੱਸੇ ਵਿਚ ਮੱਛੀ ਵਰਗਾ ਅੰਗ ਹੁੰਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਇੱਕ ਅੰਗ ਅਤੇ ਇੱਕ ਗ੍ਰੰਥੀ ਦੋਵੇਂ ਹੈ। ਇਹ ਐਨਜ਼ਾਈਮ ਅਤੇ ਹਾਰਮੋਨ ਰਿਲੀਜ ਕਰਦਾ ਹੈ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੇ ਹਨ।

ਪੈਨਕ੍ਰੀਅਸ ਸੈੱਲ, ਸਰੀਰ ਦੇ ਸਾਰੇ ਸੈੱਲਾਂ ਵਾਂਗ ਇੱਕ ਖਾਸ ਪੈਟਰਨ ਵਿਚ ਵਧਦੇ ਅਤੇ ਨਸ਼ਟ ਹੁੰਦੇ ਹਨ। ਸਿਹਤਮੰਦ ਸੈੱਲ ਮਰੇ ਹੋਏ ਸੈੱਲਾਂ ਨੂੰ ਖਾਂਦੇ ਅਤੇ ਨਸ਼ਟ ਕਰ ਦਿੰਦੇ ਹਨ। ਜਦੋਂ ਕੈਂਸਰ ਹੁੰਦਾ ਹੈ ਤਾਂ ਉਹ ਪੈਟਰਨ ਨੂੰ ਤੋੜ ਦਿੰਦੇ ਹਨ ਅਤੇ ਬਹੁਤ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੰਦੇ ਹਨ। ਇਹ ਪੈਨਕ੍ਰੀਆਟਿਕ ਕੈਂਸਰ ਹੈ।

ਪੈਨਕ੍ਰੀਆਟਿਕ ਕੈਂਸਰ ਦੇ ਲੱਛਣ ਕੀ ਹਨ?

ਪੈਨਕ੍ਰੀਆਟਿਕ ਕੈਂਸਰ ਦਾ ਸਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਇਸ ਦੇ ਸ਼ੁਰੂਆਤੀ ਪੜਾਅ ਵਿਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ। ਇਸ ਦੇ ਲੱਛਣ ਆਮ ਤੌਰ ‘ਤੇ ਉਦੋਂ ਪ੍ਰਗਟ ਹੁੰਦੇ ਹਨ ਜਦੋਂ ਟਿਊਮਰ ਪਾਚਨ ਪ੍ਰਣਾਲੀ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਹੇਠ ਦਿੱਤੇ ਲਛਣਾਂ ਤੋਂ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ-

1 ਜ਼ਿਆਦਾ ਥਕਾਵਟ ਹੋਣਾ, 2 ਪਿਸ਼ਾਬ ਗਾੜ੍ਹਾ ਹੋਣਾ, 3 ਭੁੱਖ ਘੱਟ ਲੱਗਣੀ, 4 ਅਚਾਨਕ ਸ਼ੂਗਰ ਹੋ ਜਾਣੀ, 5 ਉਲਟੀਆਂ ਤੇ ਟੱਟੀਆਂ ਲੱਗਣਾ, 6 ਭਾਰ ਦਾ ਘੱਟਣਾ, 7 ਪੇਟ ਦੇ ਉਪਰਲੇ ਹਿੱਸੇ ‘ਚ ਦਰਦ ਹੋਣਾ, 8 ਲੱਕ ਦੇ ਵਿਚਕਾਰ ਦਰਦ ਹੋਣਾ, 9 ਸਰੀਰ ਦਾ ਰੰਗ ਪੀਲਾ ਪੈਣਾ, 10 ਸਰੀਰ ‘ਤੇ ਖੁਜਲੀ ਹੋਣਾ, 11 ਪੇਟ ‘ਚ ਗੈਸ ਤੇ ਸੋਜ ਹੋਣਾ।