ਜਲੰਧਰ ‘ਚ ਲਾੜੇ ਲਈ ਸਜਾਈ ਲਿਮੋਜ਼ਿਨ ਦਾ ਪੁਲਿਸ ਨੇ ਕੱਟਿਆ ਚਲਾਨ, ਜਾਣੋ ਕੀ ਹੈ ਮਾਮਲਾ

0
305

ਜਲੰਧਰ, 25 ਨਵੰਬਰ | ਰਾਮਾਮੰਡੀ ਦੀ ਦਕੋਹਾ ਚੌਕੀ ਦੀ ਪੁਲਿਸ ਨੇ ਰਾਤ ਨੂੰ ਵਿਆਹ ਲਈ ਜਾ ਰਹੀ ਇੱਕ ਲਿਮੋਜ਼ਿਨ ਗੱਡੀ ਦਾ ਚਲਾਨ ਕੀਤਾ ਹੈ। ਉਕਤ ਗੱਡੀ ਦੇ ਸਾਰੇ ਸ਼ੀਸ਼ੇ ਕਾਲੇ ਸਨ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਲਿਮੋਜ਼ਿਨ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਵਿਆਹ ਲਈ ਲਾੜੇ ਨੂੰ ਲੈਣ ਲਈ ਗੁਰਦੁਆਰਾ ਸਾਹਿਬ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਪੁਲਿਸ ਨੇ ਕਾਰ ਰੋਕ ਕੇ ਚਲਾਨ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੀ ਘਟਨਾ ਕਾਕੀ ਪਿੰਡ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ। ਇਹ ਨਾਕਾਬੰਦੀ ਥਾਣਾ ਰਾਮਾਮੰਡੀ ਦੀ ਦਕੋਹਾ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਵੱਲੋਂ ਕੀਤੀ ਗਈ ਸੀ। ਜਿੱਥੇ ਉਕਤ ਵਾਹਨ ਦਾ ਚਲਾਨ ਕੱਟਿਆ ਗਿਆ। ਸਬ-ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਪੂਰੀ ਲਿਮੋਜ਼ਿਨ ਕਾਰ ਦੇ ਕਾਲੇ ਸ਼ੀਸ਼ੇ ਬਿਨਾਂ ਕਿਸੇ ਮਨਜ਼ੂਰੀ ਦੇ ਲੱਗੇ ਹੋਏ ਸਨ। ਸਾਰੇ ਸ਼ੀਸ਼ੇ ਫਿਲਮ ਨਾਲ ਢੱਕੇ ਹੋਏ ਸਨ। ਜਿਵੇਂ ਹੀ ਉਕਤ ਵਾਹਨ ਨਾਕੇ ਤੋਂ ਲੰਘਦਿਆਂ ਦੇਖਿਆ ਤਾਂ ਤੁਰੰਤ ਰੋਕ ਲਿਆ ਗਿਆ।

ਦੱਸ ਦਈਏ ਕਿ ਜਦੋਂ ਚਲਾਨ ਜਾਰੀ ਕੀਤਾ ਗਿਆ ਤਾਂ ਕਾਰ ‘ਚ ਸਿਰਫ ਡਰਾਈਵਰ ਹੀ ਸੀ। ਜਦੋਂ ਡਰਾਈਵਰ ਨੂੰ ਕਾਰ ਦੇ ਕਾਲੇ ਸ਼ੀਸ਼ਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ, ਜਿਸ ਕਾਰਨ ਉਸ ਦਾ ਚਲਾਨ ਕੱਟਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲਿਮੋਜ਼ਿਨ ਚਾਲਕ ਜੰਡੂ ਸਿੰਘਾ ਵੱਲ ਜਾ ਰਿਹਾ ਸੀ। ਦਕੋਹਾ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਠੋਸ ਦਸਤਾਵੇਜ਼ ਨਾ ਦਿਖਾ ਸਕਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)