ਜਲੰਧਰ ‘ਚ 12 ਨਵੇਂ ਕੋਰੋਨਾ ਕੇਸ, ਪਹਿਲੀ ਵਾਰ ਪ੍ਰੈਗਨੈਂਟ ਔਰਤ ਵੀ ਹੋਈ ਕੋਰੋਨਾ ਪੀੜਤ
ਜਲੰਧਰ . ਅਨਲੌਕ 1.0 ਦੇ ਦੂਜੇ ਦਿਨ ਜਲੰਧਰ ਸਿਟੀ ‘ਚ ਇਕ ਪਾਸੇ 12 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਦੂਜੇ ਪਾਸੇ ਪੁਲਿਸ ਨੇ ਪਹਿਲੀ ਵਾਰ ਇੱਕ ਰੈਸਟੋਰੈਂਟ ਮਾਲਿਕ ਨੂੰ ਦੁਕਾਨ ਵਿੱਚ ਹੀ ਗੋਲ ਗੱਪੇ ਖਵਾਉਣ ‘ਦੇ ਇਲਜਾਮ ਵਿੱਚ ਗ੍ਰਿਫਤਾਰ ਕੀਤਾ ਹੈ।
ਅਨਲੌਕ 1.0 ਤਹਿਤ ਰੇਸਟੋਰੈਂਟ ਵਾਲੇ ਟੇਕਅਵੇ ਅਤੇ ਹੋਮ ਡਿਲੀਵਰੀ ਕਰ ਸਕਦੇ ਹਨ। ਦੁਕਾਨ ‘ਚ ਖੁਆ ਨਹੀਂ ਸਕਦੇ। ਪੁਲਿਸ ਦਾ ਕਹਿਣਾ ਹੈ ਕਿ ਅਰੋਪੀ ਦੁਕਾਨ ‘ਚ ਹੀ ਗੋਲ-ਗੱਪੇ ਖੁਆ ਰਿਹਾ ਸੀ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਏਐਮ ਪੀਐਮ ਫਾਸਟਫੂਡ ਦੇ ਨਾਂ ਤੋਂ ਰੈਸਟੋਰੈਂਟ ਚਲਾਉਂਦਾ ਹੈ। ਹਾਲਾਂਕਿ ਇਸ ਮਾਮਲੇ ‘ਚ ਥਾਣੇ ਤੋਂ ਹੀ ਜ਼ਮਾਨਤ ਮਿਲ ਜਾਂਦੀ ਹੈ। ਪੰਜਾਬੀ ਬੁਲੇਟਿਨ ਨੇ ਰੈਸਟੋਰੈਂਟ ਦੇ ਨੰਬਰ ‘ਤੇ ਕਾਲ ਕੀਤੀ ਪਰ ਫੋਨ ਰਿਸੀਵ ਕਰਨ ਵਾਲੇ ਇਸ ਬਾਰੇ ਕੁੱਝ ਕਹਿਣ ਤੋਂ ਇਨਕਾਰ ਕਰ ਦਿੱਤਾ।
ਜਲੰਧਰ ‘ਚ ਪਹਿਲੀ ਵਾਰ ਕਿਸੇ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਿਸ ਵਤਸਲਾ ਗੁਪਤਾ ਨੇ ਕੀਤੀ ਹੈ। ਉਹ ਏਸੀਪੀ ਹਰਸਿਮਰਤ ਸਿੰਘ ਅਤੇ ਐਸਐਚਓ ਰਛਪਾਲ ਸਿੰਘ ਦੇ ਨਾਲ ਬਜਾਰ ਦਾ ਦੌਰਾ ਕਰ ਰਹੇ ਸਨ। ਨਕੋਦਰ ਰੋਡ ‘ਤੇ ਰੈਸਟੋਰੈਂਟ ਦੇ ਬਾਹਰ ਉਨ੍ਹਾਂ ਨੂੰ ਦੁਕਾਨਦਾਰ ਦਾ ਕਰਮਚਾਰੀ ਗੋਲ ਗੱਪੇ ਖੁਆਉਂਦਾ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ।
ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਕ ਇਕ ਜੂਨ ਨੂੰ ਪਾਬੰਦੀਆਂ ਘਟਾਉਂਦੇ ਹੋਏ ਕਿਹਾ ਸੀ ਕਿ ਜਨਤਾ ਅਤੇ ਦੁਕਾਨਦਾਰਾਂ ਨੂੰ ਸ਼ਰੀਰਕ ਦੂਰੀ ਅਤੇ ਹੋਰ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਅਜਿਹਾ ਨਾ ਕਰਨ ‘ਤੇ ਪੁਲਿਸ ਸਖਤ ਐਕਸ਼ਨ ਲਵੇਗੀ।
ਇਸ ਵਿਚਾਲੇ ਜਲੰਧਰ ‘ਚ ਕੋਰੋਨਾ ਵਾਇਰਸ ਦਾ ਸੰਕ੍ਰਮਣ ਕਮਿਉਨਿਟੀ ਸਪ੍ਰੈਡ ਦੇ ਨੇੜੇ ਪਹੁੰਚ ਗਿਆ ਹੈ। ਅਨਲੌਕ 1.0 ਦੇ ਪਹਿਲੇ ਦਿਨ ਇਕ ਜੂਨ ਨੂੰ 3 ਨਵੇਂ ਕੇਸ ਸਾਹਮਣੇ ਆਏ ਸਨ। ਅੱਜ ਦੂਜੇ ਦਿਨ 12 ਕੇਸ ਮਿਲੇ ਹਨ। ਇਨ੍ਹਾਂ ਵਿੱਚ ਇਕ ਔਰਤ ਅਬਾਦੀ ਵਾਲੇ ਭਾਰਗਵ ਕੈਂਪ ਦੀ ਹੈ ਜੋ ਕਿ ਸੱਤ ਮਹੀਨੇ ਦੀ ਗਰਭਵਤੀ ਹੈ। ਜਿਲੇ ਵਿੱਚ ਪਹਿਲੀ ਵਾਰ ਕਿਸੇ ਗਰਭਵਤੀ ਨੂੰ ਕੋਰੋਨਾ ਹੋਇਆ ਹੈ। ਇਕ ਬੰਦਾ ਕੁਵੈਤ ਤੋਂ ਪਰਤਿਆ ਹੈ। ਕੱਲ ਕੁਵੈਤ ਤੋਂ ਆਏ ਤਿੰਨ ਲੋਕਾਂ ਵਿੱਚ ਕੋਰੋਨਾ ਪਾਇਆ ਗਿਆ ਸੀ। ਬਾਕੀ 10 ਲੋਕਾਂ ਵਿੱਚ 7 ਡਿਫੈਂਸ ਕਾਲੋਨੀ ਦੇ ਇੱਕ ਸੈਨੇਟਰੀ ਕਾਰੋਬਾਰੀ ਦੇ ਪਰਿਵਾਰ ਦੇ ਮੈਂਬਰ ਹਨ। ਕਾਰੋਬਾਰੀ ਨੂੰ ਪਹਿਲਾਂ ਹੀ ਕਰੋਨਾ ਹੋਇਆ ਹੈ। ਹੁਣ ਉਸ ਦੀ 73 ਸਾਲ ਦੀ ਮਾਂ, ਭਾਈ-ਭਾਬੀ ਵੀ ਕੋਰੋਨਾ ਪਾਜੀਟਿਵ ਨਿਕਲੇ ਹਨ। ਬਾਕੀ ਤਿੰਨ ਲੋਕ ਇਸੇ ਕਾਰੋਬਾਰੀ ਦੇ ਸੈਨੇਟਰੀ ਸਟੋਰ ਵਿੱਚ ਕੰਮ ਕਰਦੇ ਹਨ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)