ਲੁਧਿਆਣਾ : ਘਰੋਂ ਖੇਡਣ ਗਿਆ 13 ਸਾਲ ਦਾ ਬੱਚਾ ਹੋਇਆ ਲਾਪਤਾ, ਭਾਲ ‘ਚ ਜੁੱਟੀ ਪੁਲਿਸ

0
279

 ਲੁਧਿਆਣਾ, 23 ਅਕਤੂਬਰ |ਥਾਣਾ ਮੇਹਰਬਾਨ ਦੀ ਪੁਲਿਸ ਨੇ 13 ਸਾਲ ਦੇ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰੇਖਾ ਰਾਣੀ ਵਾਸੀ ਪਿੰਡ ਨੂਰਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 20 ਅਕਤੂਬਰ ਨੂੰ ਉਸ ਦਾ ਪੁੱਤਰ ਸੂਰਜ ਵਾਜਪਾਈ ਘਰ ਤੋਂ ਗ੍ਰਾਊਂਡ ਵਿਚ ਖੇਡਣ ਲਈ ਗਿਆ ਸੀ।

ਬੱਚੇ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਉਹ ਦੇਰ ਰਾਤ ਤਕ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ। ਪਰ ਉਸ ਦਾ ਪੁੱਤਰ ਕਿਤੇ ਨਹੀਂ ਮਿਲਿਆ। ਇਸ ਮਗਰੋਂ ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਬੱਚੇ ਨੂੰ ਹਿਰਾਸਤ ਵਿਚ ਲੁਕੋ ਕੇ ਰੱਖਣ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।