ਲੁਧਿਆਣਾ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਦੇ ਪੁੱਤਰ ਦੀ ਬਿਮਾਰੀ ਕਾਰਨ ਮੌਤ

0
331

ਲੁਧਿਆਣਾ, 19 ਅਕਤੂਬਰ | ਲੁਧਿਆਣਾ ਦੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਦੇ ਪੁੱਤਰ ਹਰਪ੍ਰੀਤ ਸਿੰਘ ਸ਼ਿਵਾਲਿਕ ਦਾ ਦਿੱਲੀ ਵਿਖੇ ਦਿਹਾਂਤ ਹੋ ਗਿਆ ਹੈ। ਹਰਪ੍ਰੀਤ ਨੂੰ ਦਿੱਲੀ ਦੇ ਇੱਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹਰਪ੍ਰੀਤ ਸ਼ਿਵਾਲਿਕ ਵੀ ਆਪਣੇ ਪਿਤਾ ਦਰਸ਼ਨ ਸਿੰਘ ਸ਼ਿਵਾਲਿਕ ਦੇ ਨਾਲ ਰਾਜਨੀਤੀ ਵਿਚ ਸਰਗਰਮ ਸੀ। ਉਹ ਅਕਾਲੀ ਦਲ ਦੀਆਂ ਯੂਥ ਸਰਗਰਮੀਆਂ ਵਿਚ ਅਕਸਰ ਸਰਗਰਮ ਰਹਿੰਦੇ ਸਨ।

ਪਤਾ ਲੱਗਾ ਹੈ ਕਿ ਹਰਪ੍ਰੀਤ ਜਿਗਰ ਦੀ ਬਿਮਾਰੀ ਤੋਂ ਪੀੜਤ ਸੀ। ਹਰਪ੍ਰੀਤ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਵਿਚ ਸੋਗ ਹੈ, ਉੱਥੇ ਹੀ ਹਲਕਾ ਗਿੱਲ ਦੇ ਅਕਾਲੀ ਸਮਰਥਕਾਂ ਵਿਚ ਵੀ ਸੋਗ ਦੀ ਲਹਿਰ ਹੈ। ਹਰਪ੍ਰੀਤ ਦੀ ਮ੍ਰਿਤਕ ਦੇਹ ਅੱਜ ਲੁਧਿਆਣਾ ਦੇ ਬਰੇਵਾਲ ਰੋਡ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਲਿਆਂਦੀ ਜਾਵੇਗੀ। ਉਮੀਦ ਹੈ ਕਿ ਭਲਕੇ ਹਰਪ੍ਰੀਤ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਰਪ੍ਰੀਤ ਦੇ ਅੰਤਿਮ ਸੰਸਕਾਰ ਵਿਚ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਸ਼ਾਮਲ ਹੋਣ ਦੀ ਵੀ ਖ਼ਬਰ ਹੈ।