ਮੋਹਾਲੀ ‘ਚ ਕੋਰੋਨਾ ਦਾ ਸਫ਼ਾਇਆ ਹੋਣ ਤੋਂ ਬਾਅਦ ਦੂਜਾ ਕੇਸ ਆਇਆ ਸਾਹਮਣੇ

0
1041
Coronavirus economic impact concept image

ਮੋਹਾਲੀ . ਕੋਰੋਨਾ ਵਾਇਰਸ ਮੁਕਤ ਹੋਣ ਤੋਂ ਬਾਅਦ, ਜ਼ਿਲ੍ਹੇ ਵਿਚ ਅੱਜ ਅਮਰੀਕਾ ਤੋਂ ਪਰਤੇ ਭਾਰਤੀ ਦੀ ਰਿਪੋਰਟ ਪਾਜ਼ੀਟਿਵ ਹੋਣ ਦੇ ਨਾਲ ਦੂਜਾ ਐਕਟਿਵ ਕੇਸ ਸਾਹਮਣੇ ਆਇਆ ਹੈ। ਡੀਸੀ ਗਿਰੀਸ਼ ਦਿਆਲਨ ਨੇ ਅੱਜ ਦੱਸਦਿਆਂ ਕਿ ਇਹ ਪ੍ਰਵਾਸੀ ਭਾਰਤੀ ਡੇਰਾਬਾਸੀ ਦਾ 32 ਸਾਲਾ ਵਿਅਕਤੀ ਹੈ ਅਤੇ 20 ਮਈ ਨੂੰ ਵਾਪਸ ਪਰਤਿਆ ਸੀ। ਇਹ ਦੂਜਾ ਕੇਸ, ਪਹਿਲੇ ਐਕਟਿਵ ਕੇਸ ਤੋਂ ਇਕ ਦਿਨ ਬਾਅਦ ਸਾਹਮਣੇ ਆਇਆ ਜੋ ਕਿ ਨਯਾਗਾਓਂ ਦੇ ਆਦਰਸ਼ ਨਗਰ ਦੀ ਇਕ 29 ਸਾਲਾ ਮਹਿਲਾ ਨਾਲ ਸਬੰਧਤ ਸੀ। ਹੁਣ ਤੱਕ ਕੁੱਲ ਮਾਮਲਿਆਂ ਦੀ ਗਿਣਤੀ 107 ਹੈ, ਜਿਨ੍ਹਾਂ ਵਿਚੋਂ 2 ਐਕਟਿਵ ਮਾਮਲੇ, 3 ਮੌਤਾਂ ਅਤੇ 102 ਮਰੀਜ਼ ਠੀਕ ਹੋ ਚੁੱਕੇ ਹਨ।