ਨਦੀ ‘ਚ ਪੂਜਾ ਸਮੱਗਰੀ ਵਿਸਰਜਨ ਕਰਨ ਗਏ ਪਿਓ-ਪੁੱਤ ਦੀ ਡੁੱਬਣ ਕਾਰਨ ਮੌਤ, ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ

0
25

 ਪਠਾਨਕੋਟ, 3 ਅਕਤੂਬਰ | ਨਦੀ ‘ਚ ਪੂਜਾ ਸਮੱਗਰੀ ਵਿਸਰਜਨ ਕਰਨ ਗਏ ਪਿਓ-ਪੁੱਤ ਦੀ ਨਦੀ ‘ਚ ਡੁੱਬ ਕੇ ਮੌਤ ਹੋ ਗਈ। ਗੋਤਾਖੋਰਾਂ ਨੇ ਪਿਤਾ ਦੀ ਲਾਸ਼ ਬਰਾਮਦ ਕਰ ਲਈ ਹੈ, ਜਦਕਿ 12 ਸਾਲਾ ਪੁੱਤਰ ਦੀ ਭਾਲ ਜਾਰੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਫਿਸਲਣ ਕਾਰਨ ਨਦੀ ਵਿਚ ਡੁੱਬ ਗਏ।

ਜਾਣਕਾਰੀ ਅਨੁਸਾਰ ਬਸੰਤ ਕਾਲੋਨੀ ਦਾ ਰਹਿਣ ਵਾਲਾ ਵਿਨੈ ਮਹਾਜਨ ਆਪਣੇ 12 ਸਾਲਾ ਪੁੱਤਰ ਔਜਸ ਮਹਾਜਨ ਨਾਲ ਪਠਾਨਕੋਟ ਦੇ ਚੱਕੀ ਦਰਿਆ (ਨਦੀ) ‘ਤੇ ਪੂਜਾ ਸਮੱਗਰੀ ਸੁੱਟਣ ਗਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੈਰ ਤਿਲਕਣ ਕਾਰਨ ਦੋਵਾਂ ਵਿੱਚੋਂ ਇੱਕ ਪਾਣੀ ਵਿੱਚ ਡੁੱਬ ਗਿਆ ਤੇ ਇੱਕ ਨੂੰ ਡੁੱਬਦਾ ਦੇਖ ਦੂਜੇ ਨੇ ਵੀ ਉਸ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ, ਜਿਸ ਕਾਰਨ ਦੋਵੇਂ ਪਾਣੀ ‘ਚ ਡੁੱਬ ਗਏ।

ਜਦੋਂ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਦੋਵੇਂ ਸ਼ਾਮ ਤੱਕ ਵਾਪਸ ਨਹੀਂ ਆਏ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਕੀ ਪੁਲ ਪਹੁੰਚੇ। ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਅਤੇ NDRF ਟੀਮ ਨੂੰ ਸੂਚਨਾ ਦਿੱਤੀ। ਮੁਹੱਲਾ ਵਾਸੀ ਅਜੇ ਮਹਾਜਨ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਵਿਨੈ ਮਹਾਜਨ ਆਪਣੇ 12 ਸਾਲਾ ਲੜਕੇ ਔਜਸ ਮਹਾਜਨ ਨਾਲ ਸਕੂਟਰ ‘ਤੇ ਪੂਜਾ ਸਮੱਗਰੀ ਸੁੱਟਣ ਚੱਕੀ ਦਰਿਆ ਕੋਲ ਆਏ ਸਨ।

ਪਾਣੀ ‘ਚ ਪੈਰ ਫਿਸਲਣ ਕਾਰਨ ਦੋਵੇਂ ਡੁੱਬ ਗਏ। ਫਿਲਹਾਲ ਪੁਲਿਸ ਨੇ ਵਿਨੈ ਮਹਾਜਨ ਦੀ ਲਾਸ਼ ਬਰਾਮਦ ਕਰ ਲਈ ਹੈ। ਨਦੀ ‘ਚ ਡੁੱਬੇ ਬੱਚੇ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।