ਐਸ.ਏ.ਐੱਸ. ਨਗਰ. ਦੋ ਹਫਤਿਆਂ ਦੇ ਅੰਤਰਾਲ ਤੋਂ ਬਾਅਦ, ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਦਾ ਇੱਕ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਡੀਸੀ ਗਿਰਿਸ਼ ਦਿਆਲਨ ਨੇ ਜਾਣਕਾਰੀ ਦਿੱਤੀ ਹੈ।
ਡੀਸੀ ਨੇ ਦੱਸਿਆ ਕਿ ਇਹ ਤਾਜ਼ਾ ਮਾਮਲਾ ਇੱਕ 29 ਵਰ੍ਹੇਆਂ ਦੀ ਮਹਿਲਾ ਦਾ ਹੈ, ਜੋ ਨਯਾਗਾਓਂ ਦੇ ਆਦਰਸ਼ ਨਗਰ ਦੀ ਵਸਨੀਕ ਹੈ। ਉਸਨੇ ਹਾਲ ਹੀ ਵਿੱਚ ਚੰਡੀਗੜ੍ਹ ਦੇ ਸੈਕਟਰ -16 ਵਿੱਚ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਉਸ ਨੂੰ ਪਹਿਲਾਂ ਬਿਮਾਰੀ ਨਹੀਂ ਸੀ।