ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਹਾਲਾਤ ਤਣਾਅਪੂਰਨ, ਕਿਸਾਨਾਂ ‘ਤੇ ਵਰ੍ਹਾਏ ਜਾ ਰਹੇ ਨੇ ਅੱਥਰੂ ਗੈਸ ਦੇ ਗੋਲੇ

0
440

ਪੰਜਾਬ, 21 ਫਰਵਰੀ | ਕਿਸਾਨਾਂ ਨੇ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਹਲਚਲ ਤੇਜ਼ ਹੋ ਗਈ ਹੈ। ਸ਼ੰਭੂ ਬਾਰਡਰ ਉਤੇ ਫੋਰਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਹਾਲਾਤ ਕਾਫੀ ਤਣਾਅ ਵਾਲੇ ਬਣੇ ਹੋਏ ਹਨ । ਖਨੌਰੀ ਬਾਰਡਰ ਉਤੇ ਵੀ ਡਰੋਨ ਹਵਾ ਵਿਚ ਘੁੰਮ ਰਹੇ ਹਨ।

ਇਧਰ ਕਿਸਾਨਾਂ ਨੇ ਵੀ ਪਤੰਗ ਉਡਾ ਦਿੱਤੇ ਹਨ। ਹਰਿਆਣਾ ਦੇ ਨਾਲ ਹੀ ਦਿੱਲੀ ਵਿੱਚ ਵੀ ਸਖਤੀ ਕਰ ਦਿੱਤੀ ਗਈ ਹੈ। ਕਿਸਾਨਾਂ ਦੇ ਕੂਚ ਨੂੰ ਵੇਖਦਿਆਂ ਦਿੱਲੀ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਕਿਸਾਨ ਆਗੂਆਂ ਨੇ ਅੱਜ ਦਿੱਲੀ ਕੂਚ ਦੀ ਕਾਲ ਦਿੱਤੀ ਸੀ, ਜਿਸ ਕਾਰਨ ਕਿਸਾਨਾਂ ਨੇ ਅੱਜ ਦਿੱਲੀ ਵਲ ਨੂੰ ਚਾਲੇ ਪਾ ਲਏ ਹਨ, ਜਿਨ੍ਹਾਂ ਨੂੰ ਰੋਕਣ ਲਈ CRPF ਤੇ ਹਰਿਆਣਾ ਪੁਲਿਸ ਅੱਥਰੂ ਗੈਸ ਦੇ ਗੋਲੇ ਲਗਾਤਾਰ ਵਰ੍ਹਾ ਰਹੀ ਹੈ । ਕਿਸਾਨਾਂ ਨੇ ਵੀ ਬੈਰੀਕੇਡ ਤੋੜਣ ਲਈ ਵੱਡੇ ਸੰਦ ਨਾਲ ਲਿਆਂਦੇ ਹੋਏ ਹਨ। ਦੋਵਾਂ ਬਾਰਡਰਾਂ ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ