ਪੰਜਾਬ ਭਰ ‘ਚ ਕਿਸਾਨਾਂ ਵੱਲੋਂ ਟੋਲ-ਪਲਾਜ਼ਿਆਂ ‘ਤੇ ਪ੍ਰਦਰਸ਼ਨ ਜਾਰੀ, ਕਰਵਾਏ ਟੋਲ ਫ੍ਰੀ , ਬਿਨਾਂ ਟੈਕਸ ਦਿੱਤੇ ਲੰਘ ਰਹੀਆਂ ਗੱਡੀਆਂ

0
348

ਚੰਡੀਗੜ੍ਹ, 18 ਫਰਵਰੀ | ਪੰਜਾਬ ਭਰ ‘ਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਕੱਲ ਤੋਂ ਹੀ ਕਿਸਾਨਾਂ ਨੇ ਟੋਲ ਫ੍ਰੀ ਕਰਵਾ ਦਿੱਤੇ ਹਨ ਤੇ ਬਿਨਾਂ ਟੈਕਸ ਦਿੱਤੇ ਗੱਡੀਆਂ ਲੰਘ ਰਹੀਆਂ ਹਨ।

BKU Ugrahan Kissan Andolan ; Joginder Singh Ugrahan Punjab Toll Free | Protest BJP Outside Houses Leaders | पंजाब में BKU उगराहां गुट ने टोल करवाए फ्री: BJP प्रदेशाध्यक्ष जाखड़, कैप्टन अमरिंदर

ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ ਦੇ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਅਤੇ ਕੇਂਦਰ ਸਰਕਾਰ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਗਰੁੱਪ ਵੀ ਕਿਸਾਨਾਂ ਦੇ ਸਮਰਥਨ ਲਈ ਮੈਦਾਨ ਵਿਚ ਆ ਗਿਆ ਹੈ।

ਅੱਜ ਕਿਸਾਨ ਅੰਦੋਲਨ ਦਾ 8ਵਾਂ ਦਿਨ ਹੈ। ਪੰਜਾਬ ਦੇ ਕਿਸਾਨ ਦਿੱਲੀ ਜਾਣ ਦੀ ਜ਼ਿੱਦ ਨਾਲ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ। ਇਸ ਅੰਦੋਲਨ ਦੌਰਾਨ ਇਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਅਤੇ ਇਕ ਸਬ-ਇੰਸਪੈਕਟਰ ਦੀ ਦਮ ਘੁਟਣ ਨਾਲ ਮੌਤ ਹੋ ਗਈ ਸੀ।ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਬੀਕੇਯੂ (ਉਗਰਾਹਾਂ) ਵੀ ਇਸ ਅੰਦੋਲਨ ਵਿਚ ਸ਼ਾਮਲ ਹੋ ਗਈ ਹੈ।