ਤਰਨਤਾਰਨ ‘ਚ ਸਵਿਫਟ ਕਾਰ ਸਵਾਰ ਤੇ ਪੁਲਿਸ ਵਿਚਾਲੇ ਮੁਕਾਬਲਾ, ਕਈ ਰੌਂਦ ਹੋਏ ਫਾਇਰ, ਗੱਡੀ ਛੱਡ ਕੇ ਭੱਜਾ ਬਦਮਾਸ਼

0
1295

ਤਰਨਤਾਰਨ, 30 ਜਨਵਰੀ| ਪਿੰਡ ਘਰਿਆਲਾ ਵਿਖੇ ਸਵਿਫਟ ਕਾਰ ਸਵਾਰ ਨਾਲ ਪੁਲਿਸ ਦਾ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ ਆਹਮੋ-ਸਾਹਮਣੇ ਗੋਲ਼ੀਆਂ ਚੱਲੀਆਂ।

ਦੱਸ ਦਈਏ ਕਿ ਸ਼ਿਫਟ ਕਾਰ ਵਿੱਚ ਸਵਾਰ ਬੰਦੇ ਮਗਰ ਇਨਕਾਊਂਟਰ ਇੰਟੈਲੀਜੈਂਸੀ ਲੱਗੀ ਹੋਈ ਸੀ, ਜਿਸ ਤੋਂ ਬਾਅਦ ਇਹ ਗੱਡੀ ਖੇਤਾਂ ਵਿੱਚ ਪਲਟ ਗਈ ਅਤੇ ਗੱਡੀ ਵਿੱਚ ਸਵਾਰ ਵਿਅਕਤੀ ਪੁਲਿਸ ਉੱਪਰ ਗੋਲੀਆਂ ਚਲਾਉਂਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ।

ਫਿਲਹਾਲ ਇਲਾਕੇ ਵਿੱਚ ਪੁਲਿਸ ਵੱਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਮੌਕੇ ‘ਤੇ ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਵੀ ਪਹੁੰਚੇ ਸਨ, ਜਿਨਾਂ ਵੱਲੋਂ ਸਰਚ ਕੀਤੀ ਜਾ ਰਹੀ।